ਟ੍ਰੀ-ਗਾਰਡ ਦੇ 2800 ਵਿਚੋਂ 800 ਰੁਪਏ ਜਾਂਦੇ ਸਨ ਰਿਸ਼ਵਤ ਲਈ; ਦਲਜੀਤ ਗਿਲਜ਼ੀਆਂ ਨੇ ਵਿਜੀਲੈਂਸ ਕੋਲ ਕੀਤਾ ਖੁਲਾਸਾ|

in #wortheum2 years ago

ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਦਲਜੀਤ ਸਿੰਘ ਗਿਲਜ਼ੀਆਂ (Daljit Singh Giljian) ਨੇ ਵਿਜੀਲੈਂਸ ਕੋਲ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਹੈ ਕਿ ਪੌਦਿਆਂ ਦੇ ਟ੍ਰੀ-ਗਾਰਡ ਵਿਚੋਂ 800 ਰੁਪਏ ਦੀ ਰਿਸ਼ਵਤ ਜਾਂਦੀ ਸੀ। ਦਲਜੀਤ ਗਿਲਜ਼ੀਆਂ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦਾ ਭਤੀਜਾ ਹੈ, ਜਿਸ ਨੂੰ ਪੰਜਾਬ ਵਿਜੀਲੈਂਸ ਨੇ ਸੈਕਟਰ 37 ਵਿੱਚੋਂ ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ।ਦੱਸ ਦੇਈਏ ਕਿ ਦਲਜੀਤ ਗਿਲਜ਼ੀਆਂ ਨੂੰ ਅੱਜ ਰਿਮਾਂਡ ਖਤਮ ਹੋਣ ਉਪਰੰਤ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਇਸਤੋਂ ਪਹਿਲਾਂ ਦਲਜੀਤ ਗਿਲਜ਼ੀਆਂ ਨੂੰ ਵਿਜੀਲੈਂਸ ਨੂੰ ਪੁੱਛਗਿਛ ਵਿੱਚ ਦੱਸਿਆ ਹੈ ਕਿ ਟ੍ਰੀ ਗਾਰਡ 2800 ਰੁਪਏ ਵਿੱਚ ਖਰੀਦ ਕੀਤਾ ਜਾਂਦਾ ਸੀ, ਜਿਸ ਵਿਚੋਂ 800 ਰੁਪਏ ਰਿਸ਼ਵਤ ਵੱਜੋਂ ਦਿੱਤੇ ਜਾਂਦੇ ਸਨ। ਉਸ ਨੇ ਦੱਸਿਆ ਕਿ ਇਸ ਕੰਮ ਲਈ ਉਸ ਨੇ ਇੱਕ ਹਿਸਾਰ ਦਾ ਵਿਚੋਲੀਆ ਬਿੰਦਰ ਸਿੰਘ ਰੱਖਿਆ ਹੋਇਆ ਸੀ, ਜਿਹੜਾ ਇਨ੍ਹਾਂ ਨੂੰ ਨਕਦੀ ਲਿਆ ਕੇ ਦਿੰਦਾ ਸੀ।