ਪਿੰਡ ਬਲੇਰ ਵਿਚ ਪੁਰਾਣੀ ਰੰਜਿਸ਼ ਨੂੰ ਲੈਕੇ ਚੱਲੇ ਇੱਟਾਂ ਰੋੜੇ ਇਕ ਵਿਅਕਤੀ ਜ਼ਖਮੀ ਜੇਸੀਬੀ ਮਸ਼ੀਨ ਵੀ ਭੰਨੀ

in #tarntaran2 years ago

ਪਿੰਡ ਬਲੇਰ ਵਿਚ ਪੁਰਾਣੀ ਰੰਜਿਸ਼ ਨੂੰ ਲੈਕੇ ਚੱਲੇ ਇੱਟਾਂ ਰੋੜੇ ਇਕ ਵਿਅਕਤੀ ਜ਼ਖਮੀ ਜੇਸੀਬੀ ਮਸ਼ੀਨ ਵੀ ਭੰਨੀ
ਐਂਕਰ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਬਲੇਰ ਵਿਚ ਸਥਿਤੀ ਉਸ ਵੇਲੇ ਤਣਾਅ ਪੂਰਨ ਹੋ ਗਈ ਜਦ ਪੁਰਾਣੀ ਰੰਜਿਸ਼ ਚੱਲਦੇ ਦੋ ਧਿਰਾਂ ਵਿਚ ਟਕਰਾਅ ਹੋ ਗਿਆ ਜਿਸ ਇੱਟਾਂ ਰੋੜੇ ਅਤੇ ਤੇਜ਼ਧਾਰ ਹਥਿਆਰ ਦਾਤਰ ਵੀ ਚੱਲੇ
ਇਸ ਮੌਕੇ ਪੀੜਿਤ ਧਿਰ ਮੈਂਬਰ ਜਰਮਨ ਸਿੰਘ ਨੇ ਦੱਸਿਆ ਕਿ ਅਸੀਂ ਦੋ ਭਰਾ ਆਪਣੀ ਜੇਸੀਬੀ ਮਸ਼ੀਨ ਚਲਾਉਂਦੇ ਹਾਂ ਅਤੇ ਅੱਜ ਅਸੀਂ ਆਪਣਾ ਕੰਮ ਕਰ ਰਹੇ ਸੀ ਕਿ ਅਚਾਨਕ ਕੁਝ ਵਿਅਕਤੀ ਜਿਨ੍ਹਾਂ ਵਿਚ ਘੁਲਾ,ਜੋਬਨ,ਧੰਨਾ,ਧੀਰਾ ਅਤੇ ਗੁਰਜੀਤ ਸਿੰਘ ਵਾਸੀ ਬਲੇਰ ਨੇ ਸਾਡੇ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਸਾਡੀ ਜੇਸੀਬੀ ਮਸ਼ੀਨ ਦੀ ਵੀ ਭੰਨਤੋੜ ਕੀਤੀ ਅਤੇ ਇਸ ਦੌਰਾਨ ਅਜੈਪਾਲ ਸਿੰਘ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਿਸਦੀ ਇਤਲਾਹ ਸੁਰਸਿੰਘ ਚੌਕੀਂ ਵਿਖੇ ਦਿੱਤੀ ਗਈ ਉਨ੍ਹਾਂ ਕਿਹਾ ਕਿ ਉਹ ਇਸਤੋਂ ਪਹਿਲਾਂ ਵੀ ਕਈ ਸ਼ਿਕਾਇਤਾ ਉਕਤ ਵਿਅਕਤੀਆਂ ਖਿਲਾਫ ਦੇ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ
ਇਸ ਬਾਰੇ ਚੌਕੀਂ ਇੰਚਾਰਜ ਸੁਰਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਵਲੋਂ ਦਰਖਾਸਤਾਂ ਆਈਆਂ ਹਨ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ
ਬਾਈਟ ਜਰਮਨ ਸਿੰਘ ਜ਼ਖਮੀ ਅਜੈਪਾਲ ਸਿੰਘ ਅਤੇ ਚੌਕੀਂ ਇੰਚਾਰਜ