ਨੌਕਰੀ ਤੋਂ ਖਾਰਜ ਕਰਨ ਦੀਆਂ ਨਿੱਤ ਮਿਲਦੀਆਂ ਧਮਕੀਆਂ ਤੋਂ ਪਾਰਟ ਟਾਈਮ ਸਵੀਪਰ ਪਰੇਸ਼ਾਨ

in #tarntaran2 years ago

IMG-20220515-WA0035.jpg
ਰਵੀ ਖਹਿਰਾ, ਤਰਨ ਤਾਰਨ
ਦਿ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਦੀ ਇਕ ਮੀਟਿੰਗ ਖਡੂਰ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਿਵਲ ਹਸਪਤਾਲ ਖਡੂਰ ਸਾਹਿਬ ਵਿੱਚ ਪਾਰਟ ਟਾਈਮ ਸਵੀਪਰਾਂ ਨੂੰ ਆਉਂਦੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਪਾਰਟ ਟਾਈਮ ਸਵੀਪਰਾਂ ਨੇ ਆਪਣੀਆਂ ਮੁਸ਼ਕਲਾਂ ਦੱਸਦਿਆਂ ਕਿਹਾ ਕਿ ਉਹ 2014 ਤੋਂ ਹਸਪਤਾਲ ਵਿਚ ਸਵੀਪਰਾਂ ਦਾ ਕੰਮ ਕਰ ਰਹੀਆ ਹਨ ਪਰੰਤੂ ਉਨ੍ਹਾਂ ਨੂੰ ਰੋਜ਼ਾਨਾ ਹੀ ਕੰਮ ਤੋਂ ਕੱਢਣ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ। ਬਹੁਤ ਹੀ ਨਿਗੂਣੀਆਂ ਤਨਖਾਹਾਂ ਤਿੰਨ ਤੋਂ ਚਾਰ ਹਜਾਰ ਤੇ ਪਿਛਲੇ ਅੱਠਾਂ ਸਾਲਾਂ ਤੋਂ ਕੰਮ ਕਰਦੀਆਂ ਹੋਇਆਂ ਵੀ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ ਸਗੋਂ ਹਰ ਗੱਲ ਤੇ ਉੱਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਘਰ ਨੂੰ ਤੋਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਪਾਰਟ ਟਾਈਮ ਸਵੀਪਰ ਬੜੀ ਮੁਸ਼ਕਲ ਨਾਲ ਆਪਣੇ ਘਰਾਂ ਦਾ ਆਰਥਿਕ ਪ੍ਰਬੰਧ ਕਰ ਰਹੀਆਂ ਹਨ ਜੇਕਰ ਉਨ੍ਹਾਂ ਨੂੰ ਇਸ ਕੰਮ ਤੋਂ ਘਰ ਨੂੰ ਤੋਰਿਆ ਜਾਂਦਾ ਹੈ ਤਾਂ ਇਹ ਫ਼ੈਸਲਾ ਬਿਲਕੁਲ ਗ਼ੈਰ ਜ਼ਿੰਮੇਵਾਰਾਨਾ ਹੋਵੇਗਾ ਤੇ ਇਨ੍ਹਾਂ ਗ਼ਰੀਬ ਸਵੀਪਰਾਂ ਦੇ ਉੱਤੇ ਅੱਤਿਆਚਾਰ ਕਰਨ ਬਰਾਬਰ ਹੋਵੇਗਾ । ਪੰਜਾਬ ਸੁਬਾਰਡੀਨੇਟ ਸਰਵਿਸ ਫੈੱਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਮਾਡ਼ੀ ਮੇਘਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਪਾਰਟ ਟਾਈਮ ਸਵੀਪਰਾਂ ਦੀ ਸਰਵਿਸ ਨੂੰ ਪੱਕਿਆਂ ਕੀਤਾ ਜਾਵੇ ਤਾਂ ਕਿ ਇਹ ਪਾਰਟ ਟਾਈਮ ਸਵੀਪਰ ਨੌਕਰੀ ਪੱਖੋਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ। ਇਸ ਮੌਕੇ ਟ੍ਰੇਡ ਯੂਨੀਅਨ ਕੌਂਸਲ ਦੇ ਪ੍ਰਧਾਨ ਦਵਿੰਦਰ ਸੋਹਲ ਅਤੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਕਿਹਾ ਕਿ ਜੇਕਰ ਸਿਵਲ ਹਸਪਤਾਲ ਖਡੂਰ ਸਾਹਿਬ ਕਿਸੇ ਵੀ ਪਾਰਟ ਟਾਈਮ ਸਵੀਪਰਾਂ ਨੂੰ ਨੌਕਰੀ ਤੋਂ ਖਾਰਜ ਕਰਨ ਦਾ ਫ਼ੈਸਲਾ ਕਰਦਾ ਹੈ ਤਾਂ ਉਸ ਫ਼ੈਸਲੇ ਵਿਰੁੱਧ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰੀ ਸਿੰਘ , ਮਹਿੰਦਰ ਸਿੰਘ , ਘੁਕ ਸਿੰਘ ਵੇਈਂਪੂਈਂ ,ਜਸਬੀਰ ਕੌਰ , ਰਣਜੀਤ ਕੌਰ , ਰਾਜ ਕੌਰ , ਪਰਮਜੀਤ ਕੌਰ , ਰਣਜੀਤ ਕੌਰ ,ਅਮਨਦੀਪ ਕੌਰ ਆਦਿ ਹਾਜ਼ਰ ਸਨ