21ਮਈ ਨੂੰ ਸਰਹਾਲੀ ਥਾਣੇ ਅੱਗੇ ਲਾਇਆ ਜਾਵੇਗਾ ਧਰਨਾ

in #tarntaran2 years ago

IMG-20220515-WA0050.jpgਰਵੀ ਖਹਿਰਾ, ਤਰਨ ਤਾਰਨ IMG-20220515-WA0050.jpgਸੂਬੇਦਾਰ ਦਿਲਬਾਗ ਸਿੰਘ ਢੋਟੀਆਂ ਦੀ ਧਕੇ ਨਾਲ ਕਣਕ ਵੰਡਣ ਵਾਲੇ ਦੋਸ਼ੀਆਂ ਤੇ ਕਾਰਵਾਈ ਨਾ ਕਰਨ ਵਿਰੁੱਧ ਅੱਜ ਜਨਤਕ ਜਥੇਬੰਦੀਆ ਦੀ ਅਹਿਮ ਕਰਕੇ ਥਾਣਾ ਸਰਹਾਲੀ ਦੇ ਅੱਗੇ 21 ਮਈ ਨੂੰ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ ਮੀਟਿੰਗ ਦੀ ਪ੍ਰਧਾਨਗੀ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਆਗੂ ਰੇਸ਼ਮ ਸਿੰਘ ਫੈਲੋਕੇ ਨੇ ਕੀਤੀ । ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਮਨਜੀਤ ਸਿੰਘ ਬੱਗੂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਆਗੂ ਸੁਲੱਖਣ ਸਿੰਘ ਤੁੜ ਨੇ ਦੱਸਿਆ ਸੁਬੇਦਾਰ ਦਿਲਬਾਗ ਸਿੰਘ ਢੋਟੀਆਂ ਦੀ ਜ਼ਮੀਨ ਵਿਚੋਂ ਧਕੇ ਨਾਲ ਕਣਕ ਵਡ ਲਈ ਹੈ ਕਣਕ ਵੰਡਣ ਵਾਲੇ ਦੋਸ਼ੀਆਂ ਤੇ ਦਿਲਬਾਗ ਸਿੰਘ ਵੱਲੋਂ ਲਿਖਤੀ ਦਰਖਾਸਤ ਐਸ਼ ਐਸ ਪੀ ਵਲੋਂ ਦਰਖਾਸਤ ਮਾਰਕ ਕਰਾਕੇ ਸਰਹਾਲੀ ਥਾਣੇ ਦਿੱਤੀ ਹੈ ਦੋਸ਼ੀਆਂ ਤੇ ਕਾਰਵਾਈ ਨਹੀਂ ਕੀਤੀ ਗਈ ਸਰਹਾਲੀ ਪੁਲਿਸ ਵੱਲੋਂ ਦੋਸ਼ੀਆ ਤੇ ਕਾਰਵਾਈ ਕਰਨ ਦੀ ਥਾਂ ਟਾਲ ਮਟੋਲ ਕੀਤਾ ਜਾ ਰਿਹਾ ਹੈ ਇਨ੍ਹਾਂ ਆਗੂਆਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇੰਸਾਫ ਦੀ ਮੰਗ ਕੀਤੀ । ਇਸ ਮੌਕੇ ਸਰਿੰਦਰ ਸਿੰਘ ਖੱਬੇ ਏਰੀਆ ਪ੍ਰਧਾਨ ਨੌਸ਼ਹਿਰਾ ਪੰਨੂਆ ਜਮਹੂਰੀ ਕਿਸਾਨ ਸਭਾ ਸੁਖਦੇਵ ਸਿੰਘ ਜਵੰਦਾ ਜਿਲਾ ਸਕੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਮੰਗਲ ਸਿੰਘ ਜਵੰਦਾ ਇਦਰ ਸਿੰਘ ਸਵਰਨ ਸਿੰਘ ਹਰੀ ਸਿੰਘ ਸ਼ਬੇਗ ਸਿੰਘ ਸਰਦੂਲ ਸਿੰਘ ਚੰਨਣ ਸਿੰਘ ਮੰਗਲ ਮਹਿੰਦਰ ਸਿੰਘ ਪ੍ਰਗਟ ਸਿੰਘ ਤਰਸੇਮ ਸਰਜਾ ਸਿੰਘ ਅਮਰੀਤ ਪਾਲ ਸਿੰਘ ਹਰਪ੍ਰੀਤ ਸਿੰਘ ਸਵੀਦਰ ਸਿੰਘ ਹਰਜੀਤ ਸਿੰਘ ਸਾਬ ਸਿੰਘ ਢੋਟੀਆਂ ਆਦਿ ਹਾਜ਼ਰ ਸਨ।