‘ਐੱਸ. ਵਾਈ. ਐੱਲ.’ ਗੀਤ ਲੀਕ ਕਰਨ ਵਾਲਿਆਂ ’ਤੇ ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਦਰਜ ਕਰਵਾਇਆ ਮਾਮਲਾ

2022_6image_13_43_321484524sidhumoosewala.jpgਮਾਨਸਾ (ਬਿਊਰੋ)– ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ‘ਐੱਸ. ਵਾਈ. ਐੱਲ.’ ਗੀਤ ਲੀਕ ਕਰਨ ਵਾਲਿਆਂ ’ਤੇ ਮਾਮਲਾ ਦਰਜ ਕਰਵਾਇਆ ਹੈ। ਦੱਸ ਦੇਈਏ ਕਿ ‘ਐੱਸ. ਵਾਈ. ਐੱਲ.’ ਗੀਤ ਅਧਿਕਾਰਕ ਤੌਰ ’ਤੇ 23 ਜੂਨ ਨੂੰ ਰਿਲੀਜ਼ ਕੀਤਾ ਜਾਣਾ ਸੀ ਪਰ ਕਿਸੇ ਅਣਪਛਾਤੇ ਵਿਅਕਤੀ ਨੇ ਇਸ ਗੀਤ ਨੂੰ 20 ਜੂਨ ਨੂੰ ਹੀ ਲੀਕ ਕਰ ਦਿੱਤਾ ਤੇ ਵ੍ਹਟਸਐੱਪ ਗਰੁੱਪਸ ’ਚ ਸ਼ੇਅਰ ਕਰ ਦਿੱਤਾ।