2024 ਦੇ ਬਾਅਦ ਕੌਮਾਂਤਰੀ ਪੁਲਾੜ ਸਟੇਸ਼ਨ 'ਤੇ ਆਪਣੀ ਸਾਂਝੇਦਾਰੀ ਛੱਡ ਦੇਵੇਗਾ ਰੂਸ

in #rusia2 years ago

ਯੂਕਰੇਨ ਵਿਚ ਯੁੱਧ ਨੂੰ ਲੈ ਕੇ ਅਮਰੀਕਾ ਤੇ ਰੂਸ ਵਿਚ ਚੱਲ ਰਹੇ ਟਕਰਾਅ ਵਿਚ ਰੂਸੀ ਪੁਲਾੜ ਏਜੰਸੀ 2024 ਦੇ ਬਾਅਦ ਕੌਮਾਂਤਰੀ ਪੁਲਾੜ ਸਟੇਸ਼ਨ 'ਤੇ ਆਪਣੀ ਸਾਂਝੇਦਾਰੀ ਛੱਡ ਦੇਵੇਗੀ ਮਤਲਬ ਰੂਸੀ Screenshot_2022_0727_105913.jpg2024 ਦੇ ਬਾਅਦ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਵੱਖ ਹੋ ਜਾਵੇਗਾ।

ਰੂਸ 2024 ਦੇ ਬਾਅਦ ਆਪਣਾ ਖੁਦ ਦਾ ਪੁਲਾੜ ਸਟੇਸ਼ਨ ਬਣਾਉਣ 'ਤੇ ਧਿਆਨ ਕੇਂਦਰਿਤ ਕਰੇਗਾ। ਦੇਸ਼ ਦੇ ਨਵ-ਨਿਯੁਕਤ ਪੁਲਾੜ ਮੁਖੀ ਯੂਰੀ ਬੋਰਿਸੋਵ ਨੇ ਇਹ ਗੱਲ ਕਹੀ। ਬੋਰਿਸੋਵ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿਚ ਸਰਕਾਰ ਪੁਲਾੜ ਨਿਗਮ ਰੋਸਕੋਸਮੋਸ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਬੈਠਕ ਦੌਰਾਨ ਕਿਹਾ ਕਿ ਰੂਸ ਪਰਿਯੋਜਨਾ ਛੱਡਣ ਤੋਂ ਪਹਿਲਾਂ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਹੋਰ ਹਿੱਸੇਦਾਰਾਂ ਲਈ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰੇਗਾ।