ਦਿੱਲੀ ਸਰਕਾਰ ਦੀ ਸ਼ਰਾਬ ਨੀਤੀ 'ਚ ਇਨ੍ਹਾਂ 11 ਅਧਿਕਾਰੀਆਂ 'ਤੇ ਹੋਈ ਕਾਰਵਾਈ

in #punjab2 years ago

ਦਿੱਲੀ: CBI Rain on Manish Sisodia: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਧੀਆ (Deputy Chief Minister Manish Sisodhia) ਦੇ ਘਰ ਅਤੇ ਦਿੱਲੀ ਸਰਕਾਰ (Delhi Government) ਦੀ ਸ਼ਰਾਬ ਨੀਤੀ (Liquor policy) 'ਚ ਸ਼ਾਮਲ ਅਧਿਕਾਰੀਆਂ 'ਤੇ ਸੀਬੀਆਈ ਨੇ ਛਾਪਾਮਾਰੀ ਕੀਤੀ ਹੈ, ਜਿਸ ਦੀ ਆਮ ਆਦਮੀ ਪਾਰਟੀ (AAP) ਵੱਲੋਂ ਭਰਵੀਂ ਨਿਖੇਧੀ ਕੀਤੀ ਜਾ ਰਹੀ ਹੈ। ਉਧਰ, ਸੀਬੀਆਈ ਨੇ ਇੱਕ ਸੂਚੀ ਜਾਰੀ ਕੀਤੀ ਹੈ, ਜਿਹੜੀ ਉਨ੍ਹਾਂ ਅਧਿਕਾਰੀਆਂ ਦੀ ਹੈ, ਜਿਨ੍ਹਾਂ ਦੇ ਛਾਪਾਮਾਰੀ ਕੀਤੀ ਗਈ ਹੈ।ਇਨ੍ਹਾਂ 11 ਅਧਿਕਾਰੀਆਂ ਵਿੱਚ ਗੋਪੀ ਕ੍ਰਿਸ਼ਨ, ਤਤਕਾਲੀ ਆਬਕਾਰੀ ਕਮਿਸ਼ਨਰ GNCTD, ਆਨੰਦ ਕੁਮਾਰ ਤਿਵਾੜੀ ਡਿਪਟੀ ਕਮਿਸ਼ਨਰ, ਪੰਕਜ ਭਟਨਾਗਰ ਸਹਾਇਕ ਕਮਿਸ਼ਨਰ, ਨਰਿੰਦਰ ਸਿੰਘ ਸਹਾਇਕ ਕਮਿਸ਼ਨਰ, ਨੀਰਜ ਗੁਪਤਾ ਸਹਾਇਕ ਕਮਿਸ਼ਨਰ, ਕੁਲਜੀਤ ਸਿੰਘ ਸੈਕਸ਼ਨ ਅਫਸਰ, ਸੁਭਾਸ਼ ਰਾਜਨ ਸੈਕਸ਼ਨ ਅਫਸਰ, ਸ਼੍ਰੀਮਤੀ ਸੁਮਨ ਸੈਕਸ਼ਨ ਅਫਸਰ, ਸੱਤਿਆ ਭਾਰਗਵ ਡੀਲਿੰਗ ਹੈਂਡ, ਸਚਿਨ ਸੋਲੰਕੀ ਡੀਲਿੰਗ ਹੱਥ ਅਤੇ ਗੌਰਵ ਮਾਨ ਡੀਲਿੰਗ ਹੱਥ ਦੇ ਨਾਂਅ ਸ਼ਾਮਲ ਹਨ।