ਗਹਿਣਿਆਂ ਨੂੰ ਸਟੋਰ ਕਰਨ ਲਈ ਅਪਣਾਓ ਇਹ ਲਾਈਫ ਹੈਕਸ, ਬਚੇਗਾ ਤੁਹਾਡਾ ਸਮਾਂ

in #punjab2 years ago

ਕੱਪੜਿਆਂ ਅਤੇ ਮੇਕਅਪ ਨਾਲ ਵਧੀਆ ਲੁੱਕ ਬਣਾਉਣ ਲਈ ਗਹਿਣੇ ਬਹੁਤ ਜ਼ਰੂਰੀ ਹੁੰਦੇ ਹਨ। ਇਸੇ ਲਈ ਲੜਕੀਆਂ ਤੇ ਔਰਤਾਂ ਆਪਣੇ ਗਹਿਣਿਆਂ ਦਾ ਆਪਣੇ ਨਾਲੋਂ ਵੀ ਜ਼ਿਆਦਾ ਧਿਆਨ ਰੱਖਦੀਆਂ ਹਨ। ਔਰਤਾਂ ਤੇ ਕੁੜੀਆਂ ਨੂੰ ਗਹਿਣੇ ਕਲੈਕਟ ਕਰਨ ਦਾ ਸ਼ੌਕ ਹੁੰਦਾ ਹੈ। ਪਰ ਗਹਿਣਿਆਂ ਦੀ ਕਲੈਕਸ਼ਨ ਰੱਖ ਕੇ ਉਨ੍ਹਾਂ ਨੂੰ ਸਹੀ ਕੰਡੀਸ਼ਨ ਵਿੱਚ ਰੱਖਣਾ ਕਾਫੀ ਮੁਸ਼ਕਲ ਹੋ ਸਕਦਾ ਹੈ। ਇਸ ਲਈ ਅੱਜ ਅਸੀਂ ਤੁਹਾਡੇ ਲਈ ਕੁਝ ਹੈਕਸ ਲੈ ਕੇ ਆਏ ਹਾਂ ਜੋ ਗਹਿਣਿਆਂ ਨੂੰ ਪਹਿਨਣ ਅਤੇ ਸਟੋਰ ਕਰਨ ਵਿੱਚ ਤੁਹਾਡੇ ਲਈ ਮਦਦਗਾਰ ਸਾਬਿਤ ਹੋਣਗੇ।

ਅੱਜ-ਕੱਲ੍ਹ ਆਰਟੀਫਿਸ਼ੀਅਲ ਜਿਊਲਰੀ ਪਹਿਨਣ ਦਾ ਫੈਸ਼ਨ ਕਾਫੀ ਟ੍ਰੈਂਡ ਕਰ ਰਿਹਾ ਹੈ, ਜਿਸ 'ਚ ਡਬਲ ਅਤੇ ਟ੍ਰਿਪਲ ਚੇਨ ਬਹੁਤ ਖੂਬਸੂਰਤ ਲੱਗਦੀਆਂ ਹਨ। ਉਹਨਾਂ ਨੂੰ ਸਟੋਰ ਕਰਨਾ ਅਤੇ ਇਕੱਠੇ ਫਸਣ ਤੋਂ ਬਚਾਉਣਾ ਬਹੁਤ ਮੁਸ਼ਕਲ ਹੋ ਸਕਦਾ ਹੈ। ਇਸ ਲਈ ਅੱਧੀ ਚੇਨ ਨੂੰ ਕਾਗਜ਼ ਨਾਲ ਢੱਕ ਕੇ ਸਟੋਰ ਕਰੋ, ਅਜਿਹਾ ਕਰਨ ਨਾਲ ਤੁਹਾਨੂੰ ਸਾਰੀਆਂ ਚੇਨ ਮਿਲ ਜਾਣਗੀਆਂ ਜਿਵੇਂ ਤੁਸੀਂ ਉਨ੍ਹਾਂ ਨੂੰ ਸਟੋਰ ਕੀਤਾ ਸੀ।ਧਾਗੇ ਦੀ ਮਦਦ ਨਾਲ ਤੁਰੰਤ ਪਹਿਨੋ ਬਰੇਸਲੇਟ : ਬਰੇਸਲੇਟ ਪਾਉਣ ਵੇਲੇ ਜੇ ਕੋਈ ਸਾਡੇ ਨੇੜੇ ਹੋਵੇ ਤਾਂ ਆਸਾਨ ਹੈ, ਕਿਉਂਕਿ ਇਸ ਨੂੰ ਪਾਉਣ ਵੇਲੇ ਅਸੀਂ ਉਕਤ ਵਿਅਕਤੀ ਦੀ ਮਦਦ ਲੈ ਸਕਦੇ ਹਾਂ ਪਰ ਇਕੱਲੇ ਹੋਣ ਉੱਤੇ ਇੰਝ ਕਰਨਾ ਕਾਫੀ ਮੁਸ਼ਕਲ ਹੋ ਸਕਦਾ ਹੈ। ਬਰੇਸਲੇਟ ਨੂੰ ਪਾਉਣ ਲਈ ਤੁਸੀਂ ਧਾਗੇ ਦੀ ਮਦਦ ਲੈ ਸਕਦੇ ਹੋ। ਤੁਸੀਂ ਬਰੇਸਲੇਟ ਦਾ ਇੱਕ ਸਿਰਾ ਧਾਗੇ ਨਾਲ ਬੰਨ ਕੇ ਦੂਜੇ ਸਿਰੇ ਨੂੰ ਆਸਾਨੀ ਨਾਲ ਬਰੇਸਲੇਟ ਵਿੱਚ ਬੰਦ ਕਰ ਸਕਦੇ ਹੋ। ਇਹ ਹੈਕ ਤੁਹਾਡਾ ਕਾਫੀ ਸਮਾਂ ਬਰਬਾਦ ਹੋਣ ਤੋਂ ਬਚਾ ਲਵੇਗਾ।