ਰੋਡਵੇਜ਼ ਕੰਡਕਟਰ ਦੀ ਧੀ ਬਣੀ 10ਵੀਂ ਬੋਰਡ ਦੀ ਟਾਪਰ, 500 'ਚੋਂ 499 ਅੰਕ

in #punjab2 years ago

yzxxx.jpgਹਰਿਆਣਾ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜਿਆਂ ਵਿੱਚ ਪਿੰਡ ਮੰਡਾਣਾ ਦੀ ਧੀ ਅਮੀਸ਼ਾ ਨੇ ਪੰਜ ਸੌ ਵਿੱਚੋਂ 499 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਸੂਬੇ ਵਿੱਚੋਂ ਪਹਿਲੇ ਸਥਾਨ ’ਤੇ ਰਹਿਣ ਵਾਲੀ ਅਮੀਸ਼ਾ ਨੇ ਦੱਸਿਆ ਕਿ ਉਸ ਨੇ ਕੰਪਿਊਟਰ ਸਾਇੰਸ ਤੋਂ ਇੰਜਨੀਅਰਿੰਗ ਕਰਨ ਦੀ ਯੋਜਨਾ ਬਣਾਈ ਹੈ।ਉਸ ਨੇ ਦੱਸਿਆ ਕਿ ਉਹ ਜੇਈਈ ਐਂਡਵਾਂਸ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਆਈਆਈਟੀ ਤੋਂ ਇੰਜੀਨੀਅਰਿੰਗ ਕਰੇਗੀ। ਇਸ ਦੇ ਲਈ ਉਸ ਨੇ ਪਹਿਲਾਂ ਹੀ ਯੋਜਨਾ ਬਣਾ ਲਈ ਹੈ।

ਅਮੀਸ਼ਾ ਨੇ ਦੱਸਿਆ ਕਿ ਉਸ ਦੇ ਪਿਤਾ ਵੇਦਪ੍ਰਕਾਸ਼ ਹਰਿਆਣਾ ਰੋਡਵੇਜ਼ ਵਿੱਚ ਕੰਡਕਟਰ ਹਨ ਅਤੇ ਮਾਂ ਸੁਨੀਤਾ ਇੱਕ ਘਰੇਲੂ ਔਰਤ ਹੈ। ਉਸ ਨੇ ਕਿਹਾ ਕਿ ਉਸ ਨੂੰ ਜੋ ਸਫਲਤਾ ਮਿਲੀ ਹੈ, ਉਸ ਦਾ ਸਿਹਰਾ ਮਾਂ ਸੁਨੀਤਾ ਅਤੇ ਪਿਤਾ ਵੇਦਪ੍ਰਕਾਸ਼ ਨੂੰ ਜਾਂਦਾ ਹੈ। ਅਮੀਸ਼ਾ ਨੇ ਸੂਬੇ ਦੇ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਈ ਦਾ ਕੋਈ ਦਬਾਅ ਨਾ ਲੈਣ ਦਾ ਸੱਦਾ ਦਿੱਤਾ। ਅਮੀਸ਼ਾ ਦਾ ਵੱਡਾ ਭਰਾ ਸੀਬੀਐਸਈ ਤੋਂ 12ਵੀਂ ਜਮਾਤ ਵਿੱਚ ਪੜ੍ਹਦਾ ਹੈ।

ਇਸ ਦੇ ਨਾਲ ਹੀ ਅਮੀਸ਼ਾ ਨੇ ਕਿਹਾ ਕਿ ਮੇਰੇ ਮਾਤਾ-ਪਿਤਾ ਨੇ ਹਮੇਸ਼ਾ ਮੈਨੂੰ ਪੜ੍ਹਾਈ ਕਰਕੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਕੀਤਾ। ਅਮੀਸ਼ਾ ਦੀ ਮੰਨੀਏ ਤਾਂ ਮਿਹਨਤ ਹੀ ਕਿਸੇ ਵੀ ਸੁਪਨੇ ਨੂੰ ਸਾਕਾਰ ਕਰ ਸਕਦੀ ਹੈ।ਅਮੀਸ਼ਾ ਦੇ ਪਿਤਾ ਵੇਦ ਪ੍ਰਕਾਸ਼ ਨੇ ਕਿਹਾ ਕਿ ਉਹ ਬੇਟੀ ਦੀ ਸਫਲਤਾ 'ਤੇ ਬਹੁਤ ਖੁਸ਼ ਹਨ। ਹਰ ਮਾਂ-ਬਾਪ ਧੀ ਨੂੰ ਉਸ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਮੌਕਾ ਦੇਣ। ਇਸ ਦੇ ਨਾਲ ਹੀ ਮਾਂ ਸੁਨੀਤਾ ਨੇ ਕਿਹਾ ਕਿ ਕਦੇ ਨਹੀਂ ਸੋਚਿਆ ਸੀ ਕਿ ਬੇਟੀ ਹਰਿਆਣਾ 'ਚ ਪਹਿਲੇ ਨੰਬਰ 'ਤੇ ਆਵੇਗੀ।