ਅਮਰੀਕਾ ਵੱਲੋਂ ਮੋਦੀ ਦਾ ਗ਼ੈਰਜ਼ਰੂਰੀ ਹਵਾਲਾ ਦਿੱਤੇ ਜਾਣ ਤੋਂ ਭਾਰਤ ਨਾਰਾਜ਼

in #punjab2 years ago

ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਊਦੀ ਅਰਬ ਦੇ ਯੁਵਰਾਜ ਮੁਹੰਮਦ ਬਿਨ ਸੁਲਤਾਨ ਨੂੰ ਮਿਲੀ ਛੋਟ ਦਾ ਬਚਾਅ ਕਰਦਿਆਂ ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਅਧਿਕਾਰੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਿਕਰ ਕੀਤੇ ਜਾਣ ਤੋਂ ਭਾਰਤ ਨਾਰਾਜ਼ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਸ ਸਬੰਧੀ ਕਿਹਾ, 'ਸੱਚ ਕਹਾਂ ਤਾਂ ਮੈਂ ਇਹ ਸਮਝਣ 'ਚ ਨਾਕਾਮ ਹਾਂ ਕਿ ਪ੍ਰਧਾਨ ਮੰਤਰੀ ਮੋਦੀ 'ਤੇ ਟਿੱਪਣੀ (ਅਮਰੀਕੀ ਅਧਿਕਾਰੀ ਨੂੰ) ਕਿਸ ਤਰ੍ਹਾਂ ਪ੍ਰਸੰਗਿਕ ਜਾਂ ਜ਼ਰੂਰੀ ਲੱਗੀ।' ਉਨ੍ਹਾਂ ਕਿਹਾ, 'ਸਾਡੇ ਦੋਵਾਂ ਮੁਲਕਾਂ ਵਿਚਾਲੇ ਬਹੁਤ ਹੀ ਵਿਸ਼ੇਸ਼ ਸਬੰਧ ਹਨ ਜੋ ਹੋਰ ਮਜ਼ਬੂਤ ਹੋ ਰਹੇ ਹਨ ਅਤੇ ਅਸੀਂ ਇਨ੍ਹਾਂ ਨੂੰ ਹੋਰ ਡੂੰਘੇ ਕਰਨ ਲਈ ਅਮਰੀਕਾ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦੇ ਹਾਂ।' ਇਸੇ ਦੌਰਾਨ ਉਨ੍ਹਾਂ ਦੱਸਿਆ ਕਿ ਮਿਆਂਮਾਰ, ਕੰਬੋਡੀਆ ਤੇ ਲਾਓਸ 'ਚ ਨੌਕਰੀਆਂ ਦਾ ਝਾਂਸਾ ਦੇਣ ਵਾਲੇ ਗਰੋਹਾਂ ਕੋਲ ਫਸੇ 370 ਭਾਰਤੀਆਂ ਹੁਣ ਤੱਕ ਬਚਾਇਆ ਗਿਆ ਤੇ 50 ਹੋਰਾਂ ਨੂੰ ਬਚਾਉਣ ਦੀ ਪ੍ਰਕਿਰਿਆ ਜਾਰੀ ਹੈ।

Sort:  

सभी खबरों को लाइक कमेंट करे