ਹਰਿਆਣਾ 'ਚ ਰਫਤਾਰ ਦਾ ਕਹਿਰ: ਸਕਾਰਪੀਓ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ

in #punjab2 years ago

Accident in Haryana: ਹਰਿਆਣਾ (Haryana News) ਦੇ ਫਰੀਦਾਬਾਦ ਜ਼ਿਲੇ 'ਚ ਤੇਜ਼ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਬੱਲਭਗੜ੍ਹ ਜ਼ਿਲ੍ਹੇ ਦੇ ਸੈਕਟਰ 62 ਵਿੱਚ 3 ਦਿਨ ਪਹਿਲਾਂ ਸਕਾਰਪੀਓ ਗੱਡੀ ਨਾਲ ਟਕਰਾਉਣ ਕਾਰਨ ਪਤਨੀ ਦੀ ਮੌਕੇ ’ਤੇ ਹੀ ਮੌਤ (Husband Wife Killed in Accident) ਹੋ ਗਈ ਸੀ ਜਦੋਂਕਿ 28 ਸਾਲਾ ਛਤਰਪਾਲ ਹਸਪਤਾਲ ਵਿੱਚ 2 ਦਿਨ ਇਲਾਜ ਅਧੀਨ ਜ਼ਿੰਦਗੀ ਦੀ ਲੜਾਈ ਹਾਰ ਗਿਆ ਸੀ। ਐਤਵਾਰ ਨੂੰ ਛਤਰਪਾਲ ਅਤੇ ਉਸ ਦੀ ਪਤਨੀ ਨੀਰਜ ਕਿਸੇ ਕੰਮ ਲਈ ਸੈਕਟਰ-62 'ਚ ਮੋਟਰਸਾਈਕਲ 'ਤੇ ਜਾ ਰਹੇ ਸਨ।
ਸਾਹਮਣੇ ਤੋਂ ਤੇਜ਼ ਰਫਤਾਰ ਨਾਲ ਆ ਰਹੀ ਸਕਾਰਪੀਓ ਕਾਰ ਨੇ ਸਿੱਧੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਵਿੱਚ ਨੀਰਜ ਦੀ ਪਤਨੀ ਦੀ ਉਸੇ ਦਿਨ ਮੌਤ ਹੋ ਗਈ ਸੀ। ਥਾਣਾ ਆਦਰਸ਼ ਨਗਰ ਦੀ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।
1658993387_scorpio-16589933883x2.jpg