Father's day ਦੇ ਮੌਕੇ ਤੇ ਗਿੱਪੀ ਗਰੇਵਾਲ ਨੇ ਕੀਤਾ ਆਪਣੇ ਪਿਤਾ ਨੂੰ ਯਾਦ !

in #punjab2 years ago

IMG_20220619_144915.jpgਮਾਪਿਆਂ ਬਿਨਾਂ ਬੱਚਿਆਂ ਦਾ ਜੀਵਨ ਅਧੂਰਾ ਹੈ ।ਮਾਤਾ ਪਿਤਾ ਦੇ ਜ਼ਰੀਏ ਇੱਕ ਬੱਚਾ ਦੁਨੀਆ 'ਚ ਆਉਂਦਾ ਹੈ ।ਮਾਂ ਜਿੱਥੇ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ ਆਪਣੇ ਜਿਗਰ ਦਾ ਇੱਕ ਟੁਕੜਾ ਬਾਹਰ ਕੱਢ ਕੇ ਰੱਖ ਦਿੰਦੀ ਹੈ ਅਤੇ ਪਿਤਾ ਬੱਚੇ ਨੂੰ ਉਂਗਲੀ ਫੜ ਕੇ ਚੱਲਣਾ ਹੀ ਨਹੀਂ ਸਿਖਾਉਂਦਾ, ਬਲਕਿ ਜ਼ਿੰਦਗੀ ਦਾ ਹਰ ਸੁੱਖ ਆਪਣੇ ਬੱਚੇ ਨੂੰ ਦੇਣ ਦੀ ਕੋਸ਼ਿਸ਼ ਕਰਦਾ ਹੈ ।ਪਰ ਜਿਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਛੱਡ ਕੇ ਚਲੇ ਜਾਂਦੇ ਨੇ ਮਾਪਿਆਂ ਦੀ ਅਹਿਮੀਅਤ ਉਨ੍ਹਾਂ ਨੂੰ ਹੀ ਪਤਾ ਹੁੰਦਾ ਹੈ । ਗਿੱਪੀ ਗਰੇਵਾਲ ਦੇ ਪਿਤਾ ਵੀ ਇਸ ਦੁਨੀਆ 'ਚ ਨਹੀਂ ਹਨ । ਅੱਜ ਯਾਨੀ ਕਿ 19 ਜੂਨ ਨੂੰ ਪੂਰੇ ਦੇਸ਼ 'ਚ ਫਾਦਰ ਡੇਅ ਮਨਾਇਆ ਜਾ ਰਿਹਾ ਹੈ। ਇਸ ਖ਼ਾਸ ਮੌਕੇ ਗਿੱਪੀ ਗਰੇਵਾਲ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ।

ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪਿਤਾ ਦੇ ਨਾਲ ਬਿਤਾਈ ਇੱਕ ਖ਼ੂਬਸੂਰਤ ਯਾਦ ਨੂੰ ਸਾਂਝਾ ਕੀਤਾ ਹੈ। ਇਸ ਤਸਵੀਰ 'ਚ ਗਿੱਪੀ ਗਰੇਵਾਲ ਆਪਣੇ ਪਿਤਾ ਦੇ ਹੱਥ ਤੋਂ ਕੇਕ ਖਾਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- 'Happy Father's Day ..Miss you dad'। ਇਸ ਪੋਸਟ ਉੱਤੇ ਵੀ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਗਿੱਪੀ ਗਰੇਵਾਲ ਅੱਜ ਪੰਜਾਬੀ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਚਿਹਰਾ ਹਨ । ਅੱਜ ਉਨ੍ਹਾਂ ਕੋਲ ਦੌਲਤ ਸ਼ੌਹਰਤ ਸਭ ਕੁਝ ਹੈ । ਪਰ ਆਪਣੇ ਪਿਤਾ ਦੀ ਕਮੀ ਨੂੰ ਉਹ ਅੱਜ ਵੀ ਮਹਿਸੂਸ ਕਰਦੇ ਨੇ ਅਤੇ ਉਨ੍ਹਾਂ ਤੋਂ ਬਗੈਰ ਅੱਜ ਵੀ ਉਹ ਆਪਣੇ ਆਪ ਨੂੰ ਸਭ ਕੁਝ ਹੋਣ ਦੇ ਬਾਵਜੂਦ ਵੀ ਇੱਕਲਾ ਮਹਿਸੂਸ ਕਰਦੇ ਨੇ ।