ਲੀਬੀਆ 'ਚ ਫਸੇ 8 ਨੌਜਵਾਨਾਂ ਦੀ ਜਲਦ ਹੋਵੇਗੀ ਵਤਨ ਵਾਪਸੀ- ਹਰਜੋਤ ਬੈਂਸ

in #punjab2 years ago

ਲੀਬੀਆ ਤੋਂ ਚੰਗੀ ਖ਼ਬਰ ਸਾਹਮਣੇ ਆਈ ਹੈ। ਲੀਬੀਆ 'ਚ ਫਸੇ 8 ਨੌਜਵਾਨ ਜਲਦ ਹੀ ਭਾਰਤ ਵਾਪਸੀ ਕਰਨਗੇ। ਇਸ ਦੀ ਜਾਣਕਾਰੀ ਪੰਜਾਬ ਦੇ ਸਿਖਿਆ ਮੰਤਰੀ ਹਰਜੋਤ ਬੈਂਸ ਨੇ ਦਿੱਤੀ ਹੈ।

ਉਨ੍ਹਾਂ ਨੇ ਟਵੀਟ ਕਰ ਕਿਹਾ ਹੈ ਕਿ ਲੀਬੀਆ ਤੋਂ ਸਕੂਨ ਦੀ ਖਬਰ ਆਈ ਹੈ। ਸਾਡੇ ਭਾਰਤੀ ਲੀਬੀਆ ਅੰਬੈਸਡਰ ਸਾਬ ਵੱਲੋਂ ਮੈਨੂੰ ਦੱਸਿਆ ਗਿਆ ਹੈ ਕਿ ਲੀਬੀਆ ਚ ਫਸੇ 8 ਨੌਜਵਾਨ ਜੋ ਕਿ ਉੱਥੇ ਰਹਿ ਗਏ ਸਨ। ਉਨ੍ਹਾਂ ਦੀ ਵਾਪਸੀ 2 ਮਾਰਚ ਨੂੰ ਸੰਭਵ ਹੈ, ਸਾਰੀ ਕਲੀਅਰੈਂਸ ਹੋ ਰਹੀਆਂ ਹਨ। ਮੈਨੂੰ ਉਮੀਦ ਹੈ ਮੇਰੇ ਵੀਰ ਜਲਦ ਵਤਨ ਵਾਪਸੀ ਕਰਨਗੇ... ਭਾਰਤੀ ਲੀਬੀਆ ਅੰਬੈਸਡਰ ਜੀ ਦਾ ਦਿਲੋਂ ਧੰਨਵਾਦ।

ਦੱਸ ਦੇਈਏ ਕਿ ਲੀਬੀਆ ਵਿੱਚ ਫਸੇ ਭਾਰਤੀ ਨੌਜਵਾਨਾਂ ਦਾ ਪਹਿਲਾ ਜੱਥਾ ਭਾਰਤ ਪਰਤ ਆਇਆ ਸੀ। ਇਸ ਬੈਚ ਵਿੱਚ ਵਾਪਸ ਆਏ 4 ਨੌਜਵਾਨਾਂ ਵਿੱਚੋਂ 3 ਪੰਜਾਬ ਦੇ ਸਨ ਅਤੇ ਇੱਕ ਬਿਹਾਰ ਰਾਜ ਦਾ ਨੌਜਵਾਨ ਸ਼ਾਮਲ ਸੀ।