17 ਸਾਲਾ ਧੀ ਨੇ ਪਿਤਾ ਨੂੰ ਦਾਨ ਕੀਤਾ ਲਿਵਰ

in #punjab2 years ago

ਕੇਰਲ ਦੀ ਰਹਿਣ ਵਾਲੀ 12ਵੀਂ ਜਮਾਤ ਦੀ ਵਿਦਿਆਰਥਣ ਦੇਵਨੰਦ ਨੇ ਆਪਣੇ ਪਿਤਾ ਨੂੰ ਆਪਣਾ ਲਿਵਰ ਦਾਨ ਕੀਤਾ ਹੈ। ਅਜਿਹਾ ਕਰਕੇ ਉਹ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਅੰਗ ਦਾਨ ਕਰਨ ਵਾਲੀ ਬਣ ਗਈ ਹੈ। ਦੇਵਨੰਦ ਦੇ ਪਿਤਾ ਲਿਵਰ ਦੀ ਗੰਭੀਰ ਬਿਮਾਰੀ ਤੋਂ ਪੀੜਤ ਸਨ ਅਤੇ ਇਲਾਜ ਲਈ ਲਿਵਰ ਟ੍ਰਾਂਸਪਲਾਂਟ ਹੀ ਇਕੋ ਇਕ ਵਿਕਲਪ ਸੀ। ਉਸ ਨੇ ਇਕ ਦਾਨੀ ਵੀ ਲੱਭ ਲਿਆ ਸੀ ਪਰ ਇਕ ਰੁਕਾਵਟ ਸੀ।

ਦੇਸ਼ ਵਿਚ ਅੰਗ ਦਾਨ ਨਿਯਮਾਂ ਦੇ ਅਨੁਸਾਰ 18 ਸਾਲ ਤੋਂ ਘੱਟ ਉਮਰ ਦੇ ਲੋਕ ਅੰਗ ਦਾਨ ਨਹੀਂ ਕਰ ਸਕਦੇ ਹਨ। ਅਜਿਹੇ 'ਚ ਉਨ੍ਹਾਂ ਦੀ ਬੇਟੀ ਉਨ੍ਹਾਂ ਨੂੰ ਲਿਵਰ ਨਹੀਂ ਦੇ ਸਕੀ, ਪਰ ਦੇਵਨੰਦਾ ਨੇ ਆਪਣੇ ਪਿਤਾ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਉਸ ਨੇ ਕੇਰਲ ਹਾਈ ਕੋਰਟ ਤੱਕ ਪਹੁੰਚ ਕੀਤੀ।