ਰੇਕੀ ਕਰਨ ਵਾਲਾ ‘ ਕੇਕੜਾ ’ ਗ੍ਰਿਫ਼ਤਾਰ , ਫੈਨ ਬਣ ਕੇ ਆਇਆ ਸੀ ਘਰ

in #punjab2 years ago

ਮਾਨਸਾ crimetak_2021-09_5a2d593f-e151-4dd8-b624-2a3fbec62b00_vishnoi (1).jpg: ਸਿੱਧੂ ਮੂਸੇਵਾਲੇ ਕਤਲ ਕਾਂਡ ਵਿਚ ਪੁਲਸ ਨੂੰ ਇਕ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਸ ਨੇ ਇਕ ਕੇਕੜਾ ਨਾਮ ਦੇ ਸ਼ਖਸ ਨੂੰ ਗ੍ਰਿਫ਼ਤਾਰ ਕੀਤੀ ਹੈ। ਦੋਸ਼ ਹੈ ਕਿ ਇਸੇ ਸ਼ਖਸ ਨੇ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਸੀ। ਸਿੱਧੂ ਦੇ ਕਤਲ ਤੋਂ 15 ਮਿੰਟ ਪਹਿਲਾਂ ਦਾ ਇਕ ਸੀ. ਸੀ. ਟੀ. ਵੀ. ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਸਿੱਧੂ ਜਦੋਂ ਆਪਣੀ ਥਾਰ ਵਿਚ ਘਰੋਂ ਨਿਕਲਣ ਲੱਗਦਾ ਹੈ ਤਾਂ ਉਸ ਨੂੰ ਘਰ ਦੇ ਬਾਹਰ ਹੀ ਕੁੱਝ ਨੌਜਵਾਨ ਰੋਕ ਲੈਂਦੇ ਹਨ ਅਤੇ ਸੈਲਫੀਆਂ ਲੈਣ ਲੱਗਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚ ਕੇਕੜਾ ਵੀ ਸੀ। ਕੇਕੜਾ ਵਾਰਦਾਤ ਵਾਲੇ ਦਿਨ ਲਗਭਗ 45 ਮਿੰਟ ਤੱਕ ਸਿੱਧੂ ਮੂਸੇਵਾਲਾ ਦੇ ਘਰ ਰਿਹਾ। ਬਕਾਇਦਾ ਉਸ ਨੇ ਉਥੇ ਚਾਹ ਪਾਣੀ ਵੀ ਪੀਤਾ ਅਤੇ ਸਿੱਧੂ ਨਾਲ ਸੈਲਫੀਆਂ ਵੀ ਲਈਆਂ। ਕੇਕੜਾ ਨੇ ਹੀ ਕਾਤਲਾਂ ਨੂੰ ਦੱਸਿਆ ਕਿ ਮੂਸੇਵਾਲਾ ਥਾਰ ਜੀਪ ਵਿਚ ਜਾ ਰਿਹਾ ਹੈ। ਉਹ ਗਨਮੈਨ ਅਤੇ ਬੁਲਟ ਪਰੂਫ ਫਾਰਚਿਊਨਰ ਵੀ ਨਹੀਂ ਲੈ ਕੇ ਗਿਆ ਹੈ।

ਫੈਨ ਬਣ ਕੇ ਕੀਤੀ ਸੀ ਰੇਕੀ
ਐਂਟੀ ਗੈਂਗਸਟਰ ਟਾਸਕ ਫੋਰਸ ਨੇ ਜਿਸ ਕੇਕੜਾ ਨਾਮਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਇਹ ਫੈਨ ਬਣ ਕੇ ਸਿੱਧੂ ਦੇ ਘਰ ਆਇਆ ਸੀ। ਉਸ ਨੇ ਹੀ ਸ਼ਾਰਪ ਸ਼ੂਟਰਾਂ ਨੂੰ ਸਾਰੀ ਸਥਿਤੀ ਦੀ ਜਾਣਕਾਰੀ ਦਿੱਤੀ। ਇਸ ਦੀ ਬਕਾਇਦਾ ਵੀਡੀਓ ਵੀ ਸਾਹਮਣੇ ਆਈ ਹੈ, ਵੀਡੀਓ ਵਿਚ ਕੇਕੜਾ ਨਾਮ ਦਾ ਸ਼ਖਸ ਵੀ ਦੱਸਿਆ ਜਾ ਰਿਹਾ ਹੈ। ਸਿੱਧੂ ਦੀ ਹਵੇਲੀ ਵਿਚ ਲੱਗੇ ਕੈਮਰਿਆਂ ਵਿਚ ਸਾਰੀ ਘਟਨਾ ਕੈਦ ਹੋ ਗਈ ਹੈ।