ਚਿਕਨ ਨੂੰ ਧੋਣਾ ਕਿਵੇਂ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ

in #punjab2 years ago

ਚਿਕਨ ਨੂੰ ਪਕਾਉਣ ਤੋਂ ਪਹਿਲਾਂ ਧੋਣ ਨਾਲ ਹੱਥਾਂ, ਕੰਮ ਕਰਨ ਦੀਆਂ ਸਤਹਾਂ, ਕੱਪੜਿਆਂ ਅਤੇ ਖਾਣਾ ਬਣਾਉਣ ਵਾਲੇ ਭਾਂਡਿਆਂ 'ਤੇ ਕੈਂਪੀਲੋਬੈਕਟਰ ਬੈਕਟੀਰੀਆ ਫੈਲਣ ਦਾ ਜੋਖ਼ਮ ਵੱਧ ਜਾਂਦਾ ਹੈ

ਬਹੁਤ ਸਾਰੇ ਲੋਕ ਸੋਚ ਸਕਦੇ ਹਨ ਕਿ ਚਿਕਨ ਨੂੰ ਧੋਣਾ ਚੰਗਾ ਹੈ ਪਰ ਇਹ ਪੂਰੇ ਤਰੀਕੇ ਨਾਲ ਸੱਚ ਨਹੀਂ ਹੈ। ਕੱਚੇ ਚਿਕਨ ਨੂੰ ਧੋਣ ਨਾਲ ਫੂਡ ਪੋਇਜ਼ਨਿੰਗ ਯਾਨੀ ਤੁਹਾਡਾ ਪੇਟ ਖਰਾਬ ਹੋਣ ਦਾ ਖ਼ਤਰਾ ਵਧ ਜਾਂਦਾ ਹੈ।

ਯੂਕੇ ਫੂਡ ਸਟੈਂਡਰਡਜ਼ ਏਜੰਸੀ, ਐਫਐੱਸਏ ਨੇ ਲੰਮੇ ਸਮੇਂ ਤੋਂ ਚਿਤਾਵਨੀ ਦਿੱਤੀ ਹੈ ਕਿ ਚਿਕਨ ਨੂੰ ਪਕਾਉਣ ਤੋਂ ਪਹਿਲਾਂ ਧੋਣ ਨਾਲ ਹੱਥਾਂ, ਕੰਮ ਕਰਨ ਦੀਆਂ ਸਤਹਾਂ, ਕੱਪੜਿਆਂ ਅਤੇ ਖਾਣਾ ਬਣਾਉਣ ਵਾਲੇ ਭਾਂਡਿਆਂ 'ਤੇ ਕੈਂਪੀਲੋਬੈਕਟਰ ਬੈਕਟੀਰੀਆ ਫੈਲਣ ਦਾ ਜੋਖ਼ਮ ਵੱਧ ਜਾਂਦਾ ਹੈ।

ਚਿਕਨ ਧੋਂਦੇ ਸਮੇਂ ਪਾਣੀ ਦੇ ਛਿੱਟਿਆਂ ਨਾਲ ਰਸੋਈ ਘਰ 'ਚ ਵੀ ਇਹ ਬੈਕਟੀਰੀਆ ਜਾਂ ਜੀਵਾਣੂ ਫੈਲ ਜਾਂਦੇ ਹਨ।

ਪਰ ਫਿਰ ਵੀ ਕਈ ਲੋਕ ਉਹੀ ਗਲਤੀ ਵਾਰ-ਵਾਰ ਦੁਰਹਾਉਂਦੇ ਹਨ।

ਜਦੋਂ ਤੁਸੀਂ ਚਿਕਨ ਨੂੰ ਟੂਟੀ ਦੇ ਹੇਠਾਂ ਰੱਖਦੇ ਹੋ ਤਾਂ ਇਹ ਲਾਜ਼ਮੀ ਹੀ ਹੈ ਕਿ ਇਸ ਦੇ ਛਿੱਟੇ ਆਲੇ-ਦੁਆਲੇ ਪਈਆਂ ਚੀਜ਼ਾਂ ਜਾਂ ਨੇੜੇ ਦੀ ਜਗ੍ਹਾ 'ਤੇ ਜ਼ਰੂਰ ਪੈਣਗੇ। ਇਸ ਤਰ੍ਹਾਂ ਨਾਲ ਜੀਵਾਣੂ ਸਾਡੇ ਸਰੀਰ 'ਚ ਦਾਖਲ ਹੋ ਸਕਦਾ ਹੈ।

ਮਿਸਾਲ ਦੇ ਤੌਰ 'ਤੇ ਇੱਕ ਚਾਕੂ ਜੋ ਕਿ ਸਿੰਕ ਦੇ ਨੇੜੇ ਪਿਆ ਸੀ, ਉਸ ’ਤੇ ਵੀ ਜੀਵਾਣੂ ਆ ਸਕਦੇ ਹਨ।

ਪਰ ਹਰ ਕੋਈ ਇਸ ਬਾਰੇ ਨਹੀਂ ਸੋਚਦਾ। ਐਫਐਸਏ ਦੇ ਅਨੁਸਾਰ ਯੂਕੇ 'ਚ 44% ਲੋਕ ਚਿਕਨ ਨੂੰ ਪਕਾਉਣ ਤੋਂ ਪਹਿਲਾਂ ਧੋਂਦੇ ਹਨ। ਅਜਿਹਾ ਕਰਨ ਪਿੱਛੇ ਸਭ ਤੋਂ ਵੱਧ ਦੱਸੇ ਗਏ ਕਾਰਨਾਂ 'ਚ ਇੱਕ ਗੰਦਗੀ ਜਾਂ ਕੀਟਾਣੂਆਂ ਨੂੰ ਹਟਾਉਣਾ ਸੀ ਜਾਂ ਫਿਰ ਇਸ ਲਈ ਕਿਉਂਕਿ ਉਹ ਹਮੇਸ਼ਾ ਹੀ ਅਜਿਹਾ ਕਰਦੇ ਹਨ।

ਕੈਂਪੀਲੋਬੈਕਟਰ ਐਂਟਰਾਈਟਿਸ ਫੂਡ ਪੋਇਜ਼ਨਿੰਗ ਦੇ ਸਭ ਤੋਂ ਆਮ ਕਾਰਨਾਂ 'ਚੋਂ ਇੱਕ ਹੈ। ਖਾਸ ਤੌਰ 'ਤੇ ਸਫ਼ਰ ਕਰਦੇ ਸਮੇਂ, ਜਿਸ ਕਾਰਨ ਇਸ ਨੂੰ ਟਰੈਵਲਰਜ਼ ਡਾਇਰੀਆ/ਦਸਤ ਵਜੋਂ ਵੀ ਜਾਣਿਆ ਜਾਂਦਾ ਹੈ_125292949_3.jpg.webp