ਦਿੱਲੀ ਸਣੇ ਇਹਨਾਂ 17ਸੂਬਿਆਂ ਚ ਅਗਲੇ 3ਦਿਨਾਂ ਤੱਕ ਭਾਰੀ ਮੀਂਹ ਦੀ ਸੰਭਾਵਨਾ

in #punjab2 years ago

ਅਕਤੂਬਰ ਵਿਚ ਮਾਨਸੂਨ ਦੀ ਵਿਦਾਈ ਦੇ ਬਾਅਦ ਵੀ ਕਈ ਸੂਬਿਆਂ ਵਿਚ ਮੀਂਹ ਜਾਰੀ ਹੈ। ਦਿੱਲੀ, ਮਹਾਰਾਸ਼ਟਰ, ਯੂਪੀ ਸਣੇ ਕਈ ਸੂਬਿਆਂ ਵਿਚ ਸ਼ਨੀਵਾਰ ਨੂੰ ਮੀਂਹ ਪਿਆ। ਦਿੱਲੀ ਲਗਭਗ 12 ਘੰਟੇ ਤੱਕ ਮੀਂਹ ਪੈਣ ਨਾਲ ਕਈ ਇਲਾਕਿਆਂ ਵਿਚ ਜਾਮ ਲੱਗ ਗਿਆ। ਦਿੱਲੀ ਪੁਲਿਸ ਨੇ ਯਾਤਰੀਆਂ ਨੂੰ ਇਸ ਨੂੰ ਧਿਆਨ ਵਿਚ ਰੱਖ ਕੇ ਯਾਤਰਾ ਕਰਨ ਦੀ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਹੈ।
ਮੌਸਮ ਵਿਭਾਗ ਮੁਤਾਬਕ ਦਿੱਲੀ ਸਣੇ 17 ਸੂਬਿਆਂ ਵਿਚ ਅਗੇਲ 3 ਦਿਨਾਂ ਤੱਕ ਭਾਰੀ ਮੀਂਹ ਪੈ ਸਕਦਾ ਹੈ। ਹਰਿਆਣਾ ਵਿਚ 9 ਅਕਤੂਬਰ ਨੂੰ ਤੇ ਯੂਪੀ, ਉਤਰਾਖੰਡ, ਪੂਰਬੀ ਰਾਜਸਥਾਨ ਵਿਚ 11 ਅਕਤੂਬਰ ਤੱਕ ਹਲਕੇ ਤੋਂ ਮੱਧਮ ਮੀਂਹ ਪਵੇਗਾ।
ਜਾਣਕਾਰੀ ਮੁਤਾਬਕ ਪੱਛਮੀ ਗੜਬੜੀ ਕਾਰਨ ਮਾਨਸੂਨ ਦੇ ਬਾਅਦ ਮੀਂਹ ਪੈ ਰਿਹਾ ਹੈ। ਚੱਕਰਵਾਤੀ ਹਵਾਵਾਂ ਦਾ ਖੇਤਰ ਆਂਧਰਾ ਪ੍ਰਦੇਸ਼ ਤੇ ਆਸ-ਪਾਸ ਦੇ ਖੇਤਰਾਂ 'ਤੇ ਬਣਿਆ ਹੋਇਆ ਹੈ। ਚੱਕਰਵਾਤੀ ਸਰਕੂਲੇਸ਼ਨ ਤੋਂ ਉੱਤਰੀ ਪੱਛਮੀ ਉੱਤਰ ਪ੍ਰਦੇਸ਼ ਤੱਕ ਤੇਲੰਗਾਨਾ, ਵਿਦਰਭ, ਪੱਛਮੀ ਮੱਧ ਪ੍ਰਦੇਸ਼ ਅਤੇ ਪੱਛਮੀ ਉੱਤਰ ਪ੍ਰਦੇਸ਼ ਤੱਕ ਇੱਕ ਟਰਫ ਫੈਲ ਰਿਹਾ ਹੈ। ਬੰਗਾਲ ਦੀ ਖਾੜੀ ਦੇ ਮੱਧ ਹਿੱਸੇ 'ਤੇ ਚੱਕਰਵਾਤੀ ਚੱਕਰ ਜਾਰੀ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਮੁੰਬਈ ਅਤੇ ਆਸ ਪਾਸ ਦੇ ਜ਼ਿਲ੍ਹਿਆਂ ਠਾਣੇ, ਪਾਲਘਰ ਅਤੇ ਕੋਂਕਣ ਖੇਤਰ ਲਈ ਯੈਲੋ ਅਲਰਟ ਜਾਰੀ ਕੀਤਾ ਹੈ
8 ਤੇ 9 ਅਕਤੂਬਰ ਨੂੰ ਪੱਛਮੀ ਬੰਗਾਲ, ਸਿੱਕਮ, 9 ਤੇ 10 ਅਕਤੂਬਰ ਨੂੰ ਓਡੀਸ਼ਾ, ਬਿਹਾਰ ਵਿਚ ਭਾਰੀ ਮੀਂਹ ਪੈ ਸਕਦਾ ਹੈ। 8 ਤੋਂ 11 ਅਕਤੂਬਰ ਦੌਰਾਨ ਆਂਧਰਾ ਪ੍ਰਦੇਸ਼, ਤਮਿਲਨਾਡੂ, ਪੁਡੂਚੇਰੀ, ਅਰੁਣਾਚਲ ਪ੍ਰਦੇਸ਼, ਅਸਮ, ਮੇਘਾਲਿਆ, 9 ਤੇ 10 ਅਕਤੂਬਰ ਨੂੰ ਉੱਤਰੀ ਆਂਤਰਿਕ ਕਰਨਾਟਕ ਵਿਚ, 9 ਤੋਂ 11 ਅਕਤੂਬਰ ਨੂੰ ਦੱਖਣ ਆਂਤਰਿਕ ਕਰਨਾਟਕ ਵਿਚ ਤੇ 10 ਤੋਂ 11 ਅਕਤੂਬਰ ਨੂੰ ਨਾਗਾਲੈਂਡ, ਮਣੀਪੁਰ, ਮਿਜ਼ੋਰਮ ਤੇ ਤ੍ਰਿਪੁਰਾ ਵਿਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਦੀ ਸੰਭਾਵਨਾ ਹੈ।IMG_20221009_142519.jpg