ਮਾਨ ਸਰਕਾਰ ਦੀ ਕਾਰਗੁਜ਼ਾਰੀ 'ਤੇ ਡਾ.ਰਾਜ ਕੁਮਾਰ ਵੇਰਕਾ ਨੇ ਚੁੱਕੇ ਸਵਾਲ

in #punjab2 years ago

ਅੰਮ੍ਰਿਤਸਰ: ਪੰਜਾਬ 'ਚ ਮਾਨ ਸਰਕਾਰ ਨੂੰ ਆਇਆਂ ਲਗਭਗ 6 ਮਹੀਨਿਆਂ ਦਾ ਸਮਾਂ ਹੋ ਗਿਆ ਹੈ। ਮਾਨ ਸਰਕਾਰ ਦੇ ਸੱਤਾ ਵਿੱਚ ਆਏ 6 ਮਹੀਨਿਆਂ ਨੂੰ ਵੇਖਦੇ ਹੋਏ ਸਾਬਕਾ ਕੈਬਨਿਟ ਮੰਤਰੀ ਡਾ.ਰਾਜ ਕੁਮਾਰ ਵੇਰਕਾ ਵੱਲੋਂ ਆਮ ਆਦਮੀ ਪਾਰਟੀ 'ਤੇ ਤਿੱਖੇ ਨਿਸ਼ਾਨੇ ਸਾਧੇ ਗਏ ।Raj_Kumar_Verka.jpg
ਉਨ੍ਹਾਂ ਕਿਹਾ ਬੀਤੇ 6 ਮਹੀਨਿਆਂ ਵਿੱਚ ਪੰਜਾਬ ਬਹੁਤ ਸਾਰੇ ਘਟਨਾਕ੍ਰਮ ਅਤੇ ਤਰਾਸਦੀ 'ਚੋਂ ਗੁਜ਼ਰਿਆ ਹੈ । ਉਨ੍ਹਾਂ ਕਿਹਾ ਪੰਜਾਬ ਵਿੱਚ ਬੇਰੁਜ਼ਗਾਰੀ ਅਤੇ ਗੈਂਗਸਟਰਵਾਦਵੱਧ ਗਿਆ ਹੈ, ਲਾਅ ਐਂਡ ਆਰਡਰ ਦੀ ਸਥਿਤੀ ਖ਼ਰਾਬ ਹੈ। ਉਨ੍ਹਾਂ ਕਿਹਾ ਕਿ ਰੇਤਾ ਦੇ ਮੁੱਲ ਵੀ ਅਸਮਾਨ ਨੂੰ ਛੂੰਹਦੇ ਹੋਏ ਵਿਖਾਈ ਦੇ ਰਹੇ ਹਨ ਜਿਸ ਕਾਰਨ ਆਮ ਨਾਗਰਿਕ ਪਰੇਸ਼ਾਨ ਹੈ । ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਇਹ 6 ਮਹੀਨੇ ਤਰਾਸਦੀ ਦੇ ਹਨ, ਜਿਸ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਫ਼ੇਲ੍ਹ ਸਾਬਤ ਹੋਈ ਹੈ।