ਮੁਫਤ ਰਾਸ਼ਨ ਦਾ ਲਾਲਚ ਦੇ ਕੇ ਨਾਬਾਲਗ ਹਿੰਦੂ ਲੜਕੀ ਨਾਲ ਗੈਂਗਰੇਪ

in #punjab2 years ago

ਪਾਕਿਸਤਾਨ ਵਿੱਚ ਹੜ੍ਹਾਂ ਕਾਰਨ ਹਾਲਾਤ ਬਦਤਰ ਹੋ ਚੁੱਕੇ ਹਨ। ਸਿੰਧ ਸੂਬੇ ਵਿਚ ਭਿਆਨਕ ਹੜ੍ਹਾਂ ਨੇ ਕਾਫੀ ਤਬਾਹੀ ਮਚਾਈ ਹੈ। ਪਰ ਇਨ੍ਹਾਂ ਹਾਲਾਤਾਂ ਵਿੱਚ ਵੀ ਕੁਝ ਲੋਕ ਨਾਪਾਕ ਹਰਕਤਾਂ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਦੱਸਿਆ ਜਾ ਰਿਹਾ ਹੈ ਕਿ ਸਿੰਧ 'ਚ ਮੁਫਤ ਰਾਸ਼ਨ ਦਾ ਲਾਲਚ ਦੇ ਕੇ ਇਕ ਹਿੰਦੂ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਹੈ। ANI ਮੁਤਾਬਕ ਸਿੰਧ ਦੇ ਸੰਘਰ ਜ਼ਿਲੇ ਦੇ ਪਿੰਡ ਸ਼ਾਹਦਾਦਪੁਰ ਦੀ ਰਹਿਣ ਵਾਲੀ 13 ਸਾਲਾ ਨਿੱਕੀ (ਬਦਲਿਆ ਹੋਇਆ ਨਾਂ) ਨੇ ਦੱਸਿਆ ਕਿ ਜਦੋਂ ਉਹ 31 ਅਗਸਤ ਨੂੰ ਸਬਜ਼ੀ ਖਰੀਦਣ ਲਈ ਬਾਜ਼ਾਰ ਜਾ ਰਹੀ ਸੀ ਤਾਂ ਉਥੇ ਖਾਲਿਦ ਮਾਸ਼ੀ ਅਤੇ ਬਰਸ਼ੇਕ ਮਾਸ਼ੀ ਉਸ ਨੂੰ ਇਕਾਂਤ ਜਗ੍ਹਾ 'ਤੇ ਲੈ ਗਏ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਦੋਸ਼ੀਆਂ ਨੇ ਉਸ ਨੂੰ ਪਿੰਡ ਦੇ ਬਾਹਰ ਮੁਫਤ ਰਾਸ਼ਨ ਦਾ ਲਾਲਚ ਦਿੱਤਾ ਅਤੇ ਫਿਰ ਉਸ ਨੂੰ ਨਸ਼ੀਲਾ ਪਦਾਰਥ ਦੇ ਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।

ਪਾਕਿਸਤਾਨ ਵਿੱਚ ਘੱਟ ਗਿਣਤੀਆਂ ਲਈ ਕੰਮ ਕਰਨ ਵਾਲੀ ਇੱਕ ਐਨਜੀਓ ਵਾਇਸ ਆਫ ਪਾਕਿਸਤਾਨ ਘੱਟ ਗਿਣਤੀ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਪੁਲੀਸ ਨੇ 1 ਸਤੰਬਰ ਤੱਕ ਇਸ ਸਬੰਧੀ ਰਿਪੋਰਟ ਦਰਜ ਨਹੀਂ ਕੀਤੀ ਸੀ। ਪਰਿਵਾਰ ਅਤੇ ਪਿੰਡ ਦੇ ਹੋਰ ਲੋਕਾਂ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਅਤੇ ਸਜ਼ਾ ਨਾ ਹੋਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ ਹੈ।