ਬੈਂਕ ਮੈਨੇਜਰ ਤੇ ਕੈਸ਼ੀਅਰ ਪਿੰਡ ਵਾਸੀਆਂ ਦੇ 2 ਕਰੋੜ ਰੁਪਏ ਲੈ ਕੇ ਫਰਾਰ

in #punjab2 years ago

ਉਤਰਾਖੰਡ ਸੂਬੇ ਦੇ ਜਾਖਨੀਧਾਰ ਬਲਾਕ ਵਿੱਚ ਸਥਿਤ ਮਦਨ ਨੇਗੀ ਯੂਨੀਅਨ ਬੈਂਕ ਦੀ ਸ਼ਾਖਾ ਵਿੱਚ ਕਰੀਬ ਦੋ ਕਰੋੜ ਰੁਪਏ ਦੇ ਗਬਨ ਦਾ ਮਾਮਲਾ ਸਾਹਮਣੇ ਆਇਆ ਹੈ। ਬੈਂਕ ਦੇ ਮੈਨੇਜਰ ਅਤੇ ਕੈਸ਼ੀਅਰ 'ਤੇ ਗਬਨ ਕਰਨ ਦਾ ਦੋਸ਼ ਹੈ। ਦੋਵੇਂ ਫਰਾਰ ਹਨ।

ਇੱਥੇ ਬੈਂਕ 'ਚ ਜਮ੍ਹਾ ਪੈਸੇ ਡੁੱਬਣ ਦੀ ਖਬਰ ਫੈਲਦੇ ਹੀ ਖਾਤਾਧਾਰਕਾਂ 'ਚ ਹਾਹਾਕਾਰ ਮੱਚ ਗਈ ਹੈ। ਪਿੰਡ ਵਾਸੀ ਆਪਣੀ ਮਿਹਨਤ ਦੀ ਕਮਾਈ ਲਈ ਬੈਂਕ ਦੇ ਗੇੜੇ ਮਾਰ ਰਹੇ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।