ਕੇਂਦਰੀ ਵੱਲੋਂ ਹੁਣ ਖਾਦ ਬਣਾਉਣ ਵਾਲੀਆਂ 8 ਸਰਕਾਰੀ ਕੰਪਨੀਆਂ ਦੇ ਨਿੱਜੀਕਰਨ ਦਾ ਫੈਸਲਾ

in #punjab2 years ago

ਕੇਂਦਰ ਸਰਕਾਰ ਨੇ ਸਰਕਾਰੀ ਕੰਪਨੀਆਂ ਦੇ ਵਿਨਿਵੇਸ਼ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਨੀਤੀ ਆਯੋਗ ਦੀ ਮੀਟਿੰਗ ਵਿੱਚ ਖਾਦ ਬਣਾਉਣ ਵਿੱਚ ਲੱਗੀਆਂ 8 ਸਰਕਾਰੀ ਕੰਪਨੀਆਂ ਦੇ ਨਿੱਜੀਕਰਨ ਨੂੰ ਹਰੀ ਝੰਡੀ ਮਿਲ ਗਈ ਹੈ। ਇਹ ਮੀਟਿੰਗ ਤਿੰਨ ਹਫ਼ਤੇ ਪਹਿਲਾਂ ਹੋਈ ਸੀ। ਸੀਐਨਬੀਸੀ-ਆਵਾਜ਼ ਦੀ ਇੱਕ ਵਿਸ਼ੇਸ਼ ਰਿਪੋਰਟ ਦੇ ਅਨੁਸਾਰ, ਸਰਕਾਰ ਨੇ ਰਾਸ਼ਟਰੀ ਕੈਮੀਕਲ ਫਰਟੀਲਾਇਜ਼ਰ (ਆਰਸੀਐਫ), ਨੈਸ਼ਨਲ ਫਰਟੀਲਾਈਜ਼ਰ ਲਿਮਿਟੇਡ (ਐਨਐਫਐਲ) ਅਤੇ ਫਰਟੀਲਾਈਜ਼ਰ ਐਂਡ ਕੈਮੀਕਲ ਤਰਾਵਨਕੋਰ ਲਿਮਿਟੇਡ (ਐਫਏਸੀਟੀ) ਸਮੇਤ 8 ਖਾਦ ਕੰਪਨੀਆਂ ਦੇ ਰਣਨੀਤਕ ਵਿਨਿਵੇਸ਼ ਦੀ ਪੂਰੀ ਤਿਆਰੀ ਕਰ ਲਈ ਹੈ।