ਸੀ. ਬੀ. ਆਈ. ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਲਾਕਰ ਦੀ ਤਲਾਸ਼ੀ ਲਈ।

in #punjab2 years ago

ਗਾਜ਼ੀਆਬਾਦ- ਸੀ. ਬੀ. ਆਈ. ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਲਾਕਰ ਦੀ ਤਲਾਸ਼ੀ ਲਈ। ਸੀ. ਬੀ. ਆਈ. ਦੇ ਉੱਥੇ ਪਹੁੰਚਣ ’ਤੇ ਬੈਂਕ ਦੇ ਬਾਹਰ ਅਫੜਾ-ਦਫੜੀ ਮਚ ਗਈ, ਮੀਡੀਆ ਕਰਮੀਆਂ ਦੀ ਭੀੜ ਇਕੱਠੀ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੀ. ਬੀ. ਆਈ. ਦੇ ਕਰੀਬ 5 ਅਧਿਕਾਰੀਆਂ ਦੀ ਇਕ ਟੀਮ ਰਾਸ਼ਟਰੀ ਰਾਜਧਾਨੀ ਦੇ ਬਾਹਰੀ ਇਲਾਕੇ ਗਾਜ਼ੀਆਬਾਦ ਦੇ ਸੈਕਟਰ-4 ਵਸੁੰਧਰਾ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ’ਚ ਲਾਕਰ ਦੀ ਤਲਾਸ਼ੀ ਲੈਣ ਪਹੁੰਚੀ।
ਸਿਸੋਦੀਆ ਵੀ ਆਪਣੀ ਪਤਨੀ ਨਾਲ ਬੈਂਕ ’ਚ ਮੌਜੂਦ ਸਨ। ਦਿੱਲੀ ਆਬਕਾਰੀ ਨੀਤੀ 2021-22 ਦੇ ਲਾਗੂ ਕਰਨ ’ਚ ਹੋਈ ਬੇਨਿਯਮੀਆਂ ਦੇ ਸਿਲਸਿਲੇ ’ਚ ਦਰਜ ਸੀ. ਬੀ. ਆਈ. ਦੀ ਐੱਫ. ਆਈ. ਆਰ. ’ਚ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਮਨੀਸ਼ ਸਿਸੋਦੀਆ ਸਮੇਤ 15 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਲਾਕਰ ਦੀ ਤਲਾਸ਼ੀ ਨੂੰ ਲੈ ਕੇ ਸਿਸੋਦੀਆ ਨੇ ਸੋਮਵਾਰ ਨੂੰ ਟਵੀਟ ਕੀਤਾ ਸੀ, ‘‘ਕੱਲ ਸੀ. ਬੀ. ਆਈ. ਸਾਡਾ ਬੈਂਕ ਲਾਕਰ ਵੇਖਣ ਆ ਰਹੀ ਹੈ। 19 ਅਗਸਤ ਨੂੰ ਮੇਰੇ ਘਰ ’ਚ 14 ਘੰਟੇ ਦੇ ਛਾਪੇ ’ਚ ਕੁਝ ਨਹੀਂ ਮਿਲਿਆ ਸੀ। ਲਾਕਰ ’ਚ ਵੀ ਕੁਝ ਨਹੀਂ ਮਿਲੇਗਾ। ਸੀ. ਬੀ. ਆਈ. ਦਾ ਸਵਾਗਤ ਹੈ। ਜਾਂਚ ’ਚ ਮੇਰਾ ਅਤੇ ਮੇਰੇ ਪਰਿਵਾਰ ਦਾ ਪੂਰਾ ਸਹਿਯੋਗ ਰਹੇਗਾ।’’
Screenshot_20220830-143009_Jagbani.jpg