ਪੁਲਿਸ ਵੱਲੋਂ ਮੁਕਾਬਲੇ ਤੋਂ ਬਾਅਦ 2 ਗੈਂਗਸਟਰ ਗ੍ਰਿਫਤਾਰ

in #punjab2 years ago

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੱਖਣੀ ਦਿੱਲੀ ਦੇ ਭਾਟੀ ਮਾਇੰਸ ਇਲਾਕੇ ਵਿੱਚ ਇੱਕ ਮੁਕਾਬਲੇ ਤੋਂ ਬਾਅਦ ਦੋ ਮੇਵਾਤੀ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਨੂਹ ਜ਼ਿਲ੍ਹੇ ਦੇ ਓਠਾ ਪਿੰਡ ਦੇ ਰਹਿਣ ਵਾਲੇ ਆਬਿਦ ਹੁਸੈਨ ਅਤੇ ਪਲਵਲ ਦੇ ਪਿੰਡ ਖਿਲੂਕਾੱ ਦੇ ਵਾਸੀ ਵਕੀਲ ਉਰਫ਼ ਸ਼ਕੀਲ ਵਜੋਂ ਹੋਈ ਹੈ। ਮੁਕਾਬਲੇ ਵਿੱਚ ਵਕੀਲ ਦੀ ਲੱਤ ਵਿੱਚ ਗੋਲੀ ਲੱਗੀ ਹੈ।
ਇਹ ਗੈਂਗਸਟਰ ਦਿੱਲੀ, ਯੂਪੀ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਵਿੱਚ ਲੋੜੀਂਦੇ ਸਨ। ਏਟੀਐਮ ਕੱਟ ਕੇ ਪੈਸੇ ਚੋਰੀ ਕਰਨਾ ਉਨ੍ਹਾਂ ਦਾ ਕੰਮ ਸੀ ਅਤੇ ਮੱਧ ਪ੍ਰਦੇਸ਼ ਪੁਲਿਸ ਨੇ ਉਨ੍ਹਾਂ 'ਤੇ ਇਨਾਮ ਵੀ ਰੱਖਿਆ ਹੋਇਆ ਸੀ।ਪੁਲਿਸ ਨੇ ਵਕੀਲ ਕੋਲੋਂ ਇੱਕ .32 ਬੋਰ ਦਾ ਸੈਮੀ-ਆਟੋਮੈਟਿਕ ਪਿਸਤੌਲ ਅਤੇ 3 ਜਿੰਦਾ ਕਾਰਤੂਸ ਅਤੇ ਆਬਿਦ ਹੁਸੈਨ ਕੋਲੋਂ .315 ਬੋਰ ਦਾ ਕੱਟਾ ਅਤੇ 3 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਪੁਲਿਸ ਅਨੁਸਾਰ ਵਕੀਲ ਨੇ ਦੱਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਦਿੱਲੀ, ਹਰਿਆਣਾ, ਰਾਜਸਥਾਨ, ਯੂਪੀ, ਐਮਪੀ ਆਦਿ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ। ਉਸ ਖ਼ਿਲਾਫ਼ 10 ਏਟੀਐਮ ਲੁੱਟਣ ਦੀਆਂ ਘਟਨਾਵਾਂ ਸਮੇਤ ਦਰਜਨ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਮੱਧ ਪ੍ਰਦੇਸ਼ ਪੁਲਿਸ ਨੇ ਵਕੀਲ 'ਤੇ 5000 ਰੁਪਏ ਦਾ ਇਨਾਮ ਵੀ ਐਲਾਨਿਆ ਸੀ।

Sort:  

👍👍👍👍