ਸਰਕਾਰ ਵੱਲੋਂ ਫੇਅਰ ਕੈਪ ਹਟਾਉਂਦੇ ਦੀ 50 ਫੀਸਦੀ ਘੱਟ ਹੋਏ ਹਵਾਈ ਕਿਰਾਏ

in #punjab2 years ago

ਹਵਾਈ ਕਿਰਾਏ 'ਤੇ ਸਰਕਾਰ ਵੱਲੋਂ ਫੇਅਰ ਕੈਪ ਦੀ ਸ਼ਰਤ ਖਤਮ ਕਰਦੇ ਹੀ ਕੀਮਤਾਂ 'ਚ ਵੱਡੀ ਗਿਰਾਵਟ ਵੇਖਣ ਨੂੰ ਮਿਲੀ ਹੈ। ਪਿਛਲੇ ਮਹੀਨੇ ਤੱਕ ਅਸਮਾਨ ਨੂੰ ਛੂਹ ਰਹੇ ਹਵਾਈ ਯਾਤਰਾ ਦੇ ਕਿਰਾਏ ਹੁਣ ਜ਼ਮੀਨ 'ਤੇ ਹਨ। ਮਨੀਕੰਟਰੋਲ ਦੇ ਅਨੁਸਾਰ, ਸਰਕਾਰ ਨੇ ਪਿਛਲੇ ਹਫਤੇ ਹੀ ਫੇਅਰ ਕੈਪ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਸੀ। ਫੇਅਰ ਕੈਪ ਦਾ ਮਤਲਬ ਸੀ ਕਿ ਕੰਪਨੀਆਂ ਤੈਅ ਸੀਮਾ ਤੋਂ ਘੱਟ ਕਿਰਾਇਆ ਨਹੀਂ ਰੱਖ ਸਕਦੀਆਂ ਅਤੇ ਨਾ ਹੀ ਉਪਰਲੀ ਸੀਮਾ ਤੋਂ ਜ਼ਿਆਦਾ ਕਿਰਾਇਆ ਵਧਾ ਸਕਦੀਆਂ। ਪਰ ਇਹ ਸ਼ਰਤ ਖਤਮ ਹੋਣ ਤੋਂ ਬਾਅਦ ਮਾਰਕੀਟ ਵਿੱਚ ਵੱਧਦੀ ਪ੍ਰਤੀਯੋਗਤਾ ਦੇ ਮੱਦੇਨਜ਼ਰ ਕੰਪਨੀਆਂ ਆਪਣੇ ਗਾਹਕਾਂ ਨੂੰ ਲੁਭਾਉਣ ਲਈ ਪੂਰੀ ਤਿਆਰੀ ਕਰ ਰਹੀਆਂ ਹਨ। ਇਹੀ ਕਾਰਨ ਹੈ ਕਿ ਅਕਾਸਾ ਏਅਰ, ਇੰਡੀਗੋ, ਏਅਰਏਸ਼ੀਆ, ਗੋ-ਫਸਟ ਅਤੇ ਵਿਸਤਾਰਾ ਵਰਗੀਆਂ ਕੰਪਨੀਆਂ ਨੇ ਆਪਣੇ ਕਿਰਾਏ ਵਿੱਚ ਵੱਡੀ ਕਟੌਤੀ ਕੀਤੀ ਹੈ।