ਅੱਜ ਧਰਤੀ ਨਾਲ ਟਕਰਾਅ ਸਕਦਾ ਹੈ ਸੂਰਜੀ ਤੂਫਾਨ

in #punjab2 years ago

ਇਕ ਵਿਨਾਸ਼ਕਾਰੀ ਸੂਰਜੀ ਤੂਫਾਨ ਅੱਜ ਸੂਰਜ ਨਾਲ ਟਕਰਾਉਣ ਵਾਲਾ ਹੈ ਤੇ ਸਾਡੀ ਧਰਤੀ ਦੇ ਮੌਸਮ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਖਗੋਲ ਵਿਗਿਆਨੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਸੂਰਜ 'ਤੇ ਆਉਣ ਵਾਲੇ ਸੂਰਜੀ ਤੂਫਾਨ ਕਾਰਨ ਧਰਤੀ 'ਤੇ ਕਈ ਉਪਗ੍ਰਹਿਆਂ ਦੇ ਕੰਮਕਾਜ 'ਚ ਵਿਘਨ ਪੈ ਸਕਦਾ ਹੈ, ਇਸ ਤੋਂ ਇਲਾਵਾ ਧਰਤੀ 'ਤੇ ਕਈ ਦੇਸ਼ਾਂ ਦੇ ਜੀਪੀਐਸ ਸਿਸਟਮ ਵੀ ਪ੍ਰਭਾਵਿਤ ਹੋ ਸਕਦੇ ਹਨ। ਖਗੋਲ ਵਿਗਿਆਨੀਆਂ ਨੇ ਦੱਸਿਆ ਕਿ ਹਾਲ ਹੀ 'ਚ 26 ਅਗਸਤ ਨੂੰ ਸੂਰਜੀ ਫਲੇਅਰਾਂ ਦੀ ਇੱਕ ਲਹਿਰ ਨੂੰ ਧਰਤੀ ਵੱਲ ਵਧ ਸਕਦੀ ਹੈ। ਖਗੋਲ ਵਿਗਿਆਨੀਆਂ ਨੇ ਸੂਰਜੀ ਤੂਫਾਨ ਦੀ ਇਸ ਲਹਿਰ ਨੂੰ 'ਸਨਸਪਾਟ ਏਆਰ3089' ਦਾ ਨਾਂ ਦਿੱਤਾ ਹੈ, ਜੋ ਤੇਜ਼ੀ ਨਾਲ ਧਰਤੀ ਵੱਲ ਵਧ ਰਿਹਾ ਹੈ। ਖਗੋਲ ਵਿਗਿਆਨੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਸ ਸੂਰਜੀ ਤੂਫਾਨ ਕਾਰਨ ਧਰਤੀ ਦਾ ਮੌਸਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ, ਜਿਸ ਨਾਲ ਕਈ ਉਪਗ੍ਰਹਿ ਤੇ ਜੀਪੀਐੱਸ ਸਿਸਟਮ ਪ੍ਰਭਾਵਿਤ ਹੋ ਸਕਦੇ ਹਨ।