ਸੋਨੀਪਤ 'ਚ ਕਾਰ 'ਤੇ ਪਲਟਿਆ ਇੱਟਾਂ ਨਾਲ ਭਰਿਆ ਟਰੱਕ
Accident in Sonipat: ਹਰਿਆਣਾ (Haryana News) ਦੇ ਸੋਨੀਪਤ ਜ਼ਿਲੇ 'ਚ ਝੱਜਰ-ਮੇਰਠ ਹਾਈਵੇ 'ਤੇ ਦਰਦਨਾਕ ਸੜਕ ਹਾਦਸਾ (Road Accident) ਵਾਪਰਿਆ। ਜਿੱਥੇ ਇਕ ਤੇਜ਼ ਰਫਤਾਰ ਇੱਟਾਂ ਨਾਲ ਭਰਿਆ ਟਰੱਕ ਕਾਰ 'ਤੇ (Car-Truck Collision) ਪਲਟ ਗਿਆ। ਇਸ ਦਰਦਨਾਕ ਹਾਦਸੇ ਵਿੱਚ ਕਾਰ ਚਾਲਕ ਰਾਮਚੰਦਰ ਵਾਸੀ ਕਰੋਲ ਬਾਗ ਦਿੱਲੀ ਦੀ ਮੌਤ (1 killed in Accident) ਹੋ ਗਈ। ਪਿੰਡ ਵਾਸੀਆਂ ਨੇ ਪੁਲਿਸ ਦੀ ਮਦਦ ਨਾਲ ਸਖ਼ਤ ਮੁਸ਼ੱਕਤ ਤੋਂ ਬਾਅਦ ਲਾਸ਼ ਨੂੰ ਕਾਰ ਵਿੱਚੋਂ ਬਾਹਰ ਕੱਢਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਸੋਨੀਪਤ ਪੁਲਿਸ (Sonipat Police) ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਇਹ ਹਾਦਸਾ ਸੋਨੀਪਤ ਦੇ ਖੇਵੜਾ ਪਿੰਡ ਕੋਲ ਵਾਪਰਿਆ।