ਪਟਿਆਲਾ ਪੁਲਿਸ ਵੱਲੋਂ ਥਾਣਾ ਪੱਧਰ 'ਤੇ ਲਗਾਇਆ ਜਾ ਰਿਹਾ ਏ ਦਰਖਾਸਤ ਮੇਲਾ

in #punjab2 years ago

13news 2.jpgਔਰਤਾਂ ਦੀ ਸਹੁਲਤ ਲਈ ਪਟਿਆਲਾ ਪੁਲਿਸ ਨੇ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਹਰ ਥਾਣੇ ਵਿੱਚ ਦਰਖਾਸਤ ਮੇਲਾ 14 ਮ‌ਈ 2022 ਨੂੰ ਲਗਾਇਆ ਜਾ ਰਿਹਾ ਹੈ ਦੂਜੇ ਪਾਸੇ ਸਿਵਲ ਕੋਰਟ ਵੱਲੋਂ ਲੋਕ ਅਦਾਲਤ ਨੂੰ ਵੀ ਲਗਾਇਆ ਗਿਆ ਹੈ।ਇਸ ਦਰਖਾਸਤ ਮੇਲੇ/ ਕੈਂਪ ਵਿੱਚ ਪੈਂਡਿਗ ਪ‌ਈਆਂ ਦਰਖਾਸਤਾਂ ਜੋ ਘਰੇਲੂ ਝਗੜੇ, ਬੱਚਿਆਂ ਸਬੰਧੀ,ਮੈਟਰੀਮੋਨਿਅਲ ਝਗੜੇ, ਘਰੇਲੂ ਔਰਤ ਅਪਰਾਧ ਨਾਲ ਸਬੰਧਤ ਹੋਰ ਝਗੜੇ ਤੂਰੰਤ ਨਬੇੜੇ ਜਾਣਗੇ। ਜਿਨ੍ਹਾਂ ਦੀਆਂ ਇਨ੍ਹਾਂ ਝਗੜਿਆਂ ਸਬੰਧੀ ਦਰਖਾਸਤਾਂ ਪੈਡਿਗ ਪ‌ਈਆਂ ਹਨ ਉਹ 14.5.2022 ਨੂੰ ਸਬੰਧਤ ਥਾਣੇ ਪਹੁੰਚ ਕੇ ਇਨਸਾਫ ਪ੍ਰਾਪਤੀ ਕਰਨ ।ਇਹ ਜਾਣਕਾਰੀ ਐਸ ਐਸ ਪੀ ਦੀਪਕ ਪਾਰਿਖ ਨੇ ਦਿੱਤੀ ਅਤੇ ਅਪੀਲ ਕੀਤੀ ਲੋਕ ਇਸ ਕੈਂਪ ਵਿੱਚ ਆ ਕੇ ਫਾਇਦਾ ਉਠਾਉਣ।

ਇਸੇ ਤਰ੍ਹਾਂ ਔਰਤਾਂ ਲਈ ਹੈਲਮ ਡੈਸਕ ਵੀ ਬਣਾਇਆ ਗਿਆ ਹੈ ਜਿਸ ਤੇ ਔਰਤਾਂ ਆਪਣੀ ਗੱਲ ਰੱਖ ਸਕਦੀਆਂ ਹਨ ਇਸ ਤੋਂ ਇਲਾਵਾ ਹੈਲਪ ਲਾਈਨ ਨੰਬਰ 112,9592912500,181 ਤੇ ਕਾਲ ਕਰਕੇ ਆਪਣੀ ਕੰਠਨਾਈ ਦੱਸ ਸਕਦੀਆਂ ਹਨ। ਔਰਤਾਂ ਲਈ ਪੀ ਸੀ ਆਰ ਟੀਮ ਵੀ ਤਿਆਰ ਕੀਤੀ ਗਈ ਹੈ ਜਿਸ ਤੋਂ ਹੈਲਪ ਲ‌ਈ ਜਾ ਸਕਦੀ ਹੈ। ਪਟਿਆਲਾ ਐਸ ਐਸ ਪੀ ਵਲੋਂ ਇਹ ਇਕ ਸ਼ਲਾਘਾਯੋਗ ਉਦਮ ਹੈ।