ਬੀਜੇਪੀ ਵਾਲੇ ਨਾ ਭੁੱਲਣ ਸਿਕੰਦਰ ਦੇ ਜੇਤੂ ਰੱਥ ਨੂੰ ਪੰਜਾਬ ਨੇ ਰੋਕਿਆ ਸੀ

in #punjab2 years ago

Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਬੀਜੇਪੀ ਉੱਪਰ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਬੀਜੇਪੀ ਦੇ ਮੂੰਹ ਨੂੰ ਖ਼ੂਨ ਲੱਗਿਆ ਹੋਇਆ ਹੈ। ਜੇਕਰ ਲੋਕ ਨਹੀਂ ਜਿਤਾਉਂਦੇ ਤਾਂ ਖ਼ਰੀਦੋ-ਫ਼ਰੋਖ਼ਤ ਨਾਲ ਸਰਕਾਰ ਬਣਾ ਲੈਂਦੇ ਹਨ ਪਰ ਬੀਜੇਪੀ ਵਾਲੇ ਇਹ ਨਾ ਭੁੱਲਣ ਸਿਕੰਦਰ ਦੇ ਜੇਤੂ ਰੱਥ ਨੂੰ ਵੀ ਪੰਜਾਬ ਨੇ ਰੋਕਿਆ ਸੀ, ਇਹ ਮਿੱਟੀ ਵਫ਼ਾਦਾਰ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਟਵੀਟ ਕਰਕੇ ਕਿਹਾ ਹੈ ਕਿ ਸਾਡੀ 92 ਦੀ ਟੀਮ ਹੈ। ਇਨ੍ਹਾਂ ਵਿੱਚੋਂ 82 ਪਹਿਲੀ ਵਾਰ ਵਿਧਾਇਕ ਬਣੇ ਹਨ। ਸਾਰੇ ਪੰਜਾਬ ਤੇ ਆਪਣੇ ਲੋਕਾਂ ਪ੍ਰਤੀ ਵਫ਼ਾਦਾਰ ਹਨ। ਬੀਜੇਪੀ ਵਾਲੇ ਇੱਕ ਨੂੰ ਵੀ ਨਹੀਂ ਤੋੜ ਸਕਦੇ। ਸਾਰੇ ਮਿੱਟੀ ਪ੍ਰਤੀ ਵਫ਼ਾਦਾਰ ਹਨ।

cm.jpg

AAP ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ BJP, ਸਾਡੇ ਨੇਤਾ ਕੱਟੜ ਇਮਾਨਦਾਰ-ਕੇਜਰੀਵਾਲ

ਆਮ ਆਦਮੀ ਪਾਰਟੀ ਨੇ ਪਹਿਲੀ ਰਾਸ਼ਟਰੀ ਲੋਕ ਪ੍ਰਤੀਨਿਧੀ ਕਾਨਫਰੰਸ ਦਾ ਆਯੋਜਨ ਕੀਤਾ। ਇਸ ਕਾਨਫਰੰਸ ਵਿੱਚ ਮੁੱਖ ਤੌਰ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਭਾਜਪਾ 'ਤੇ ਤਿੱਖਾ ਨਿਸ਼ਾਨਾ ਸਾਧਿਆ। ਸੀਐੱਮ ਕੇਜਰੀਵਾਲ ਨੇ ਕਿਹਾ ਕਿ ਭਾਜਪਾ, ਆਮ ਆਦਮੀ ਪਾਰਟੀ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਨੇਤਾ ਕੱਟੜ ਇਮਾਨਦਾਰ ਹਨ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਪਹਿਲਾਂ ਸਤੇਂਦਰ ਜੈਨ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਮਗਰ ਪੈ ਗਈ। ਮਨੀਸ਼ ਦੇ ਘਰੋਂ ਕੁਝ ਨਹੀਂ ਮਿਲਿਆ, ਇਸ ਤੋਂ ਬਾਅਦ ਸੀਬੀਆਈ ਅਤੇ ਈਡੀ ਦੇ ਲੋਕ ਪਿੰਡ ਗਏ ਤਾਂ ਉੱਥੇ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ ਅਤੇ ਉਨ੍ਹਾਂ ਨੂੰ ਬੈਂਕ ਦੇ ਲਾਕਰ 'ਚੋਂ ਇਕ ਬੱਚੇ ਦੀ ਖਿਡਾਉਣਾ ਮਿਲਿਆ। ਹੁਣ ਉਹ ਯੋਜਨਾ ਬਣਾ ਰਹੇ ਹਨ ਕਿ 5-7 ਲੋਕਾਂ 'ਤੇ ਛਾਪੇਮਾਰੀ ਕੀਤੀ ਜਾਵੇ ਤੇ ਬਾਅਦ ਵਿੱਚ ਕਹਿਣਗੇ ਕਿ ਮਨੀਸ਼ ਸਿਸੋਦੀਆ ਦੇ ਸਾਥੀ ਦੇ ਘਰੋਂ ਸਭ ਕੁਝ ਮਿਲਿਆ ਹੈ।