ਭਗਵਾਨ ਸ਼੍ਰੀ ਪਰਸ਼ੁਰਾਮ ਜੀ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ

in #punjablast year

ਭਵਾਨੀਗੜ੍ਹ 23 ਅਪ੍ਰੈਲ (
Screenshot_2023_0423_174940.jpg

Screenshot_2023_0423_174922.jpg
ਮਨਦੀਪ ਅੱਤਰੀ)
ਸ੍ਰੀ ਬ੍ਰਾਹਮਣ ਸਭਾ (ਰਜਿ) ਭਵਾਨੀਗੜ੍ਹ ਵੱਲੋਂ ਭਗਵਾਨ ਸ਼੍ਰੀ ਪਰਸ਼ੁਰਾਮ ਜੀ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਝੰਡੇ ਦੀ ਰਸਮ ਮੁੱਖ ਮਹਿਮਾਨ ਐਡਵੋਕੇਟ ਸ਼੍ਰੀ ਸਤਿਪਾਲ ਸ਼ਰਮਾ ਅਤੇ ਐਡਵੋਕੇਟ ਚਰਨਜੀਤ ਸ਼ਰਮਾ ਵੱਲੋਂ ਅਦਾ ਕੀਤੀ ਗਈ। ਪੰਡਤ ਸ੍ਰੀ ਜਗਦੀਸ਼ ਸ਼ਰਮਾਂ ਵੱਲੋਂ ਭਗਵਾਨ ਸ਼੍ਰੀ ਪਰਸ਼ੁਰਾਮ ਜੀ ਦੇ ਜੀਵਨ ਬਾਰੇ ਝਾਤ ਪਾਈ ਗਈ। ਉਨ੍ਹਾਂ ਦੱਸਿਆ ਕਿ ਭਗਤੀ, ਸ਼ਕਤੀ ਦੇ ਪ੍ਰਤੀਕ ਭਗਵਾਨ ਸ਼੍ਰੀ ਪਰਸ਼ੁਰਾਮ ਜੀ ਨੇ ਸੰਸਾਰ 'ਤੇ ਹੋ ਰਹੇ ਜਬਰ ਜ਼ੁਲਮ ਨੂੰ ਖਤਮ ਕਰਨ ਲਈ ਸ੍ਰੀ ਵਿਸ਼ਨੂੰ ਦੇ ਛੇਵੇਂ ਅਵਤਾਰ ਦੇ ਰੂਪ ਵਿਚ ਜਨਮ ਲਿਆ ਸੀ। ਅਖੀਰ ਵਿੱਚ ਸ੍ਰੀ ਗੋਪਾਲ ਕ੍ਰਿਸ਼ਨ ਪ੍ਰਧਾਨ ਸ੍ਰੀ ਬ੍ਰਾਹਮਣ ਸਭਾ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ 'ਤੇ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਪਵਨ ਕੁਮਾਰ ਸ਼ਰਮਾ ਸਰਪ੍ਰਸਤ ਡਾ ਰਾਮਕਰਨ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਸੋਮਦੱਤ ਸ਼ਰਮਾਂ ਸਕੱਤਰ ,ਰਜਿੰਦਰ ਪਾਲ ਸ਼ਰਮਾ ਕੈਸ਼ੀਅਰ, ਤਜਿੰਦਰ ਪਾਲ ਸ਼ਰਮਾ ਪਾਲੀ ਸ਼ਹਿਰੀ ਪ੍ਰਧਾਨ, ਮਨਦੀਪ ਅੱਤਰੀ ਪ੍ਰੈਸ ਸਕੱਤਰ,ਰਾਜਨ ਕੁਮਾਰ, ਨਰਿੰਦਰ ਸ਼ਰਮਾ,ਲਵੀ ਰਤਨ, ਮਹੇਸ਼ ਕੁਮਾਰ ਮੇਸ਼ੀ ਸਮੇਤ ਵੱਡੀ ਗਿਣਤੀ ਵਿੱਚ ਬ੍ਰਾਹਮਣ ਭਾਈਚਾਰਾ ਹਾਜ਼ਰ ਸੀ।