ਨਹਿਰੀ ਪਾਣੀ ਦੀ ਵਰਤੋਂ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ

in #punjablast year

ਭਵਾਨੀਗੜ੍ਹ 23 ਅਪ੍ਰੈਲ (ਮਨਦੀਪ ਅੱਤਰੀ)
ਨੇੜਲੇ ਪਿੰਡ ਰਾਮਪੁਰਾ ਵਿਖੇ ਜਲ ਸਰੋਤ ਵਿਭਾਗ (ਨਹਿਰਾਂ) ਵੱਲੋਂ ਨਹਿਰੀ ਪਾਣੀ ਦੀ ਵਰਤੋਂ ਸਬੰਧੀ ਕਿਸਾਨਾਂ ਲਈ ਜਾਗਰੂਕਤਾ ਕੈਂਪ ਦਾ ਆਯੋਜਨ
![IMG_20230423_100844.jpg](UPLOAD FAILED)
ਕੀਤਾ ਗਿਆ। ਕੈਂਪ ਦੌਰਾਨ ਵਿਭਾਗ ਦੇ ਜਿਲ੍ਹੇਦਾਰ ਅਵਤਾਰ ਸਿੰਘ ਅਤੇ ਪਟਵਾਰੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਨਹਿਰੀ ਪਾਣੀ ਦੀ ਵਰਤੋਂ ਕੱਚੇ ਜਾਂ ਪੱਕੇ ਖਾਲਾਂ ਰਾਹੀਂ ਕਰਨੀ ਚਾਹੀਦੀ ਹੈ, ਤਾਂ ਜੋ ਦਿਨ ਪ੍ਰਤੀ ਦਿਨ ਧਰਤੀ ਹੇਠਲੇ ਪਾਣੀ ਦੇ ਨੀਵੇਂ ਜਾ ਰਹੇ ਪੱਧਰ ਨੂੰ ਰੋਕਿਆ ਜਾ ਸਕੇ। ਉਹਨਾਂ ਅੱਗੇ ਕਿਹਾ ਕਿ ਜੇਕਰ ਸਮਾਂ ਰਹਿੰਦੇ ਪਾਣੀ ਦੀ ਸੰਭਾਲ ਲਈ ਢੁਕਵੇਂ ਕਦਮ ਨਾ ਚੁੱਕੇ ਗਏ, ਤਾਂ ਬਹੁਤ ਜਲਦੀ ਸਾਨੂੰ ਇਸ ਦੇ ਭਿਆਨਕ ਨਤੀਜੇ ਭੁਗਤਣੇ ਪੈਣਗੇ।ਇਸ ਮੌਕੇ 'ਤੇ ਨੰਬਰਦਾਰ ਅਮਨਦੀਪ ਸਿੰਘ ਕਾਲਾ,ਤਲਵੀਰ ਸਿੰਘ, ਗੁਰਜੰਟ ਸਿੰਘ, ਜਸਵਿੰਦਰ ਸਿੰਘ ਬਿੱਲੂ, ਜੋਧ ਸਿੰਘ (ਤਿੰਨੇ ਇਕਾਈ ਪ੍ਰਧਾਨ ਕਿਸਾਨ ਯੂਨੀਅਨ), ਮਨਦੀਪ ਅੱਤਰੀ, ਮਲਕੀਤ ਸਿੰਘ ਸਾਬਕਾ ਸਰਪੰਚ, ਮੇਜਰ ਸਿੰਘ ਪੰਚ, ਚਮਕੌਰ ਸਿੰਘ ਨੰਬਰਦਾਰ, ਮਾਸਟਰ ਮਾਲਵਿੰਦਰ ਸਿੰਘ, ਐਡਵੋਕੇਟ ਰਜਿੰਦਰ ਸਿੰਘ ਤੂਰ ,ਪ੍ਰਿੰਸੀਪਲ ਦਵਿੰਦਰ , ਕੁਲਦੀਪ ਸਿੰਘ ਤੂਰ, ਹਰਦੇਵ ਸਿੰਘ ਸਮੇਤ ਸਮੂਹ ਪੰਚਾਇਤ ਅਤੇ ਪਿੰਡ ਵਾਸੀ ਹਾਜ਼ਰ ਸਨ।
Screenshot_2023_0423_171849.jpg

Screenshot_2023_0423_171835.jpg