ਸ਼ਰਾਬੀ ਅਮੀਰਜ਼ਾਦਿਆਂ ਨੇ ਇਕ ਹਸਪਤਾਲ ਦੇ ਬਾਹਰ ਖੜੀਆਂ ਗੱਡੀਆਂ ਨੂੰ ਟੱਕਰ ਮਾਰੀ

in #punjab2 years ago

ਜਲੰਧਰ ਸ਼ਹਿਰ 'ਚ ਫੁੱਟਬਾਲ ਚੌਕ ਨੇੜੇ ਦੇਰ ਰਾਤ ਸ਼ਰਾਬੀ ਅਮੀਰਜ਼ਾਦਿਆਂ ਨੇ ਇਕ ਨਿੱਜੀ ਹਸਪਤਾਲ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਤੇਜ਼ ਰਫਤਾਰ ਗੱਡੀ ਨਾਲ ਟੱਕਰ ਮਾਰ ਦਿੱਤਾ। ਇਸ ਹਮਲੇ ਵਿੱਚ ਕੋਲ ਖੜ੍ਹੇ ਇੱਕ ਨੌਜਵਾਨ ਨੂੰ ਵੀ ਤੇਜ਼ ਰਫ਼ਤਾਰ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀਆਂ ਲੱਤਾਂ ਟੁੱਟ ਗਈਆਂ। ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ। ਇਸ ਦੇ ਨਾਲ ਹੀ ਹਸਪਤਾਲ ਦੇ ਬਾਹਰ ਖੜ੍ਹੇ ਕੁਝ ਬੰਦੇ ਤੇਜ਼ ਰਫਤਾਰ ਕਾਰ ਦੀ ਲਪੇਟ 'ਚ ਆਉਣ ਤੋਂ ਵਾਲ-ਵਾਲ ਬਚੇ।Screenshot_2022_0906_132014.jpg