ਲੁਧਿਆਣਾ ਦੇ 11 ਸਾਲਾ ਵਿਦਿਆਰਥੀ ਨੇ ਬਣਾਇਆ ਰੋਬੋਟ

in #punjab2 years ago

13news1.jpgਲੁਧਿਆਣਾ ਦੇ ਛੇਵੀਂ ਜਮਾਤ ਦੇ ਗਿਆਰਾਂ ਸਾਲਾ ਵਿਦਿਆਰਥੀ ਵਿਰਾਜ ਗੁਪਤਾ ਨੇ ਇਕ ਅਜਿਹਾ ਰੋਬੋਟ ਬਣਾਇਆ ਹੈ, ਜਿਹੜਾ ਖੇਤੀ ਲਈ ਕਈ ਕੰਮਾਂ ਚ ਆ ਸਕਦਾ ਹੈ। ਉਨ੍ਹਾਂ ਨੂੰ ਇਸ ਖੋਜ ਵਾਸਤੇ ਇੰਡੀਆ ਬੁੱਕ ਆਫ ਰਿਕਾਰਡਸ ਵੱਲੋਂ ਵੀ ਸਰਟੀਫਿਕੇਟ ਦਿੱਤਾ ਗਿਆ ਹੈ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਰਾਜ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਣਾਇਆ ਗਿਆ ਰੋਬੋਟ ਖੇਤੀਬਾੜੀ ਦੀ ਵਰਤੋਂ ਵਿੱਚ ਆ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਰੋਬੋਟ ਬਣਾਉਣ ਵਿਚ ਕਰੀਬ ਤਿੰਨ ਮਹੀਨੇ ਦਾ ਵਕਤ ਲੱਗਾ ਹੈ ਅਤੇ ਇਸ ਵਿਚ ਲੱਗੇ ਕਈ ਸਾਮਾਨ ਉਨ੍ਹਾਂ ਨੇ ਆਪਣੇ ਘਰ ਵਿੱਚੋਂ ਹੀ ਇਕੱਠੇ ਕੀਤੇ ਸਨ। ਉਸਦੇ ਪਿਤਾ ਇਕ ਡਾਕਟਰ ਹਨ।

ਉੱਥੇ ਹੀ ਸੰਸਥਾ ਦੀ ਸੰਸਥਾਪਕ ਤੇ ਨਿਰਦੇਸ਼ਕ ਡਿੰਪਲ ਵਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਹਮੇਸ਼ਾ ਤੋਂ ਨਵੀਂਆਂ ਖੋਜਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਵਿਰਾਜ ਗੁਪਤਾ ਵੱਲੋਂ ਕੀਤੇ ਗਏ ਇਸ ਕੰਮ ਲਈ ਮੁਬਾਰਕਬਾਦ ਦਿੱਤੀ।