ਅੰਨਾ ਹਜ਼ਾਰੇ ਦੀ ਕੇਜਰੀਵਾਲ ਨੂੰ ਚਿੱਠੀ, ਲਿਖਿਆ- ਤੁਸੀਂ ਵੀ ਸੱਤਾ ਦੇ ਨਸ਼ੇ ਵਿੱਚ ਡੁੱਬ ਗਏ

in #punjab2 years ago

ਦਿੱਲੀ 'ਚ ਆਬਕਾਰੀ ਨੀਤੀ 'ਚ ਕਥਿਤ ਘਪਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਨਾ ਹਜ਼ਾਰੇ ਨੇ ਚਿੱਠੀ ਲਿਖੀ ਹੈ। ਅੰਨਾ ਹਜ਼ਾਰੇ ਨੇ ਇਸ ਚਿੱਠੀ 'ਚ ਕੇਜਰੀਵਾਲ ਨੂੰ ਕਿਹਾ ਹੈ ਕਿ ਤੁਸੀਂ ਵੀ ਸੱਤਾ ਦੇ ਨਸ਼ੇ 'ਚ ਡੁੱਬ ਗਏ ਹੋ। ਅੰਨਾ ਹਜ਼ਾਰੇ ਨੇ ਆਪਣੀ ਚਿੱਠੀ 'ਚ ਲਿਖਿਆ ਹੈ ਕਿ ਤੁਹਾਡੇ ਮੁੱਖ ਮੰਤਰੀ ਬਣਨ ਤੋਂ ਬਾਅਦ ਮੈਂ ਤੁਹਾਨੂੰ ਪਹਿਲੀ ਵਾਰ ਲਿਖ ਰਿਹਾ ਹਾਂ। ਪਿਛਲੇ ਕਈ ਦਿਨਾਂ ਤੋਂ ਦਿੱਲੀ ਸਰਕਾਰ ਦੀ ਸ਼ਰਾਬ ਨੀਤੀ ਬਾਰੇ ਜੋ ਖ਼ਬਰਾਂ ਆ ਰਹੀਆਂ ਹਨ, ਉਹ ਪੜ੍ਹ ਕੇ ਦੁੱਖ ਹੋਇਆ।
ਅੰਨਾ ਹਜ਼ਾਰੇ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ 'ਗਾਂਵ ਕੀ ਓਰ ਚਲੋ' ਦੇ ਵਿਚਾਰ ਤੋਂ ਪ੍ਰੇਰਿਤ ਹੋ ਕੇ ਮੈਂ ਆਪਣਾ ਜੀਵਨ ਪਿੰਡ, ਸਮਾਜ ਅਤੇ ਦੇਸ਼ ਲਈ ਸਮਰਪਿਤ ਕੀਤਾ ਹੈ। ਪਿਛਲੇ 47 ਸਾਲਾਂ ਤੋਂ ਮੈਂ ਪਿੰਡਾਂ ਦੇ ਵਿਕਾਸ ਲਈ ਕੰਮ ਕਰ ਰਿਹਾ ਹਾਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਕਰ ਰਿਹਾ ਹਾਂ।