ਅੱਖਾਂ ਦਾਨ ਪੰਦਰਵਾੜਾ ਮਨਾਇਆ

in #punjab2 years ago

ਅੱਖਾਂ ਦਾਨ ਮਹਾਨ ਦਾਨ ਦੇ ਨਾਅਰੇ ਹੇਠ ਰੋਟਰੀ ਕਲੱਬ ਅੰਮਿ੍ਤਸਰ ਵੈਸਟ ਦੇ ਅਧਿਕਾਰੀਆਂ ਅਤੇ ਮੈਂਬਰਾਂ ਵੱਲੋਂ ਲੋਕ ਜਾਗਰੂਕਤਾ ਲਈ ਸਥਾਨਕ ਰਾਮ ਬਾਗ ਅੰਮਿ੍ਤਸਰ ਅੱਖਾਂ ਦਾਨ ਪੰਦਰਵਾੜਾ ਮਨਾਇਆ ਗਿਆ। ਜਾਣਕਾਰੀ ਦਿੰਦੇ ਹੋਏ ਕਲੱਬ ਦੇ ਬੁਲਾਰੇ ਅਤੇ ਜ਼ੋਨਲ ਚੇਅਰਮੈਨ ਡਾਕਟਰ ਜਸਪ੍ਰਰੀਤ ਸਿੰਘ ਗਰੋਵਰ ਪ੍ਰਰੀਤ ਹਸਪਤਾਲ ਨੇ ਦੱਸਿਆ ਕੀ ਜਿਊਂਦੇ ਜੀਅ ਖੂਨ ਦਾਨ ਅਤੇ ਮਰਨ ਉਪਰੰਤ ਅੱਖਾਂ ਦਾਨ ਨੇ ਕੰਮ ਹਰ ਕਿਸੇ ਵਿਅਕਤੀ ਨੂੰ ਆਪਣੇ ਜੀਵਨ ਵਿਚ ਕਰਨਾ ਜ਼ਰੂਰੀ ਹੁੰਦਾ ਹੈ। ਮਰਨ ਉਪਰੰਤ ਆਪਣੀਆਂ ਦਾਨ ਹੋਈਆਂ ਅੱਖਾਂ ਨਾਲ ਹੋਰ ਦੋ ਲੋਕਾਂ ਦੀ ਜ਼ਿੰਦਗੀ ਰੁਸ਼ਨਾ ਜਾਂਦੀ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ 250 ਤੋਂ ਵੱਧ ਵਿਅਕਤੀਆਂ ਨੇ ਅੱਖਾਂ ਦਾਨ ਕਰਨ ਲਈ ਆਪਣੀ ਸਹਿਮਤੀ ਦਾ ਹਲਫ਼ਨਾਮਾ ਭਰਿਆ। ਇਸ ਮੌਕੇ ਅੱਖਾਂ ਦੀ ਜਾਗਰੂਕਤਾ ਲਈ ਇਕ ਵਿਸ਼ੇਸ਼ ਸੈਮੀਨਾਰ ਵੀ ਆਯੋਜਿਤ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ਨੂੰ ਹੋਰ ਯਾਦਗਾਰੀ ਬਣਾਉਣ ਦੇ ਹੋਏ ਅੱਖਾਂ ਦੇ ਉਤੇ ਜਾਗਰੂਕਤਾ ਫੈਲਾਉਣ ਲਈ ਗੀਤਾਂ ਦਾ ਵੀ ਆਯੋਜਨ ਕੀਤਾ ਗਿਆ। ਸਥਾਨਕ ਸਪਰਿੰਗ ਡੇਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਖੇਡ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।