ਗੈਂਗਸਟਰ ਮਨਦੀਪ ਮਨੀਲਾ ਦਾ ਫਿਲੀਪੀਨਜ਼ ਵਿੱਚ ਗੋਲੀਆਂ ਮਾਰ ਕੇ ਕਤਲ

in #punjab2 years ago

ਫਿਲੀਪੀਨਜ਼ ਦੇ ਮਨੀਲਾ ਵਿੱਚ ਗੈਂਗਸਟਰ ਮਨਦੀਪ ਮਨੀਲਾ ਦਾ ਗੋਲੀਆਂ ਮਾਰ ਕੇ ਕਤਲ (Gangster Mandeep Manila shot dead) ਕਰ ਦਿੱਤਾ ਗਿਆ ਹੈ। ਮਨਦੀਪ ਮਨੀਲਾ ਗੈਂਗਸਟਰ ਗੋਲਡੀ ਬਰਾੜ (Gangster Goldy Brar) ਦੇ ਦੁਸ਼ਮਣ ਗੈਂਗ ਦਾ ਮੈਂਬਰ ਸੀ ਅਤੇ ਪੰਜਾਬ ਦਾ ਰਹਿਣਾ ਵਾਲਾ ਸੀ। ਉੁਹ ਪਿਛਲੇ ਕਈ ਸਾਲਾਂ ਤੋਂ ਮਨੀਲਾ ਵਿੱਚ ਰਹਿ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਮਨਦੀਪ ਬੱਧਨੀ, ਮੋਗਾ ਦੇ ਲੋਪੋ ਦਾ ਰਹਿਣ ਵਾਲਾ ਹੈ ਅਤੇ ਕਰੀਬ 3 ਸਾਲ ਪਹਿਲਾਂ ਮਨੀਲਾ ਗਿਆ ਸੀ, ਜਦਕਿ ਉਸਦਾ ਇੱਕ ਭਰਾ ਇੰਗਲੈਂਡ ਵਿੱਚ ਹੈ ਅਤੇ ਮਾਤਾ-ਪਿਤਾ ਵੀ ਉੱਥੇ ਜਾ ਚੁੱਕੇ ਹਨ।
ਮਨਦੀਪ ਮਨੀਲਾ ਬੰਬੀਹਾ ਗਰੁੱਪ (Bambhia Group) ਦਾ ਮੈਂਬਰ ਦੱਸਿਆ ਜਾ ਰਿਹਾ ਹੈ, ਜੋ ਪਿਛਲੇ ਕਾਫੀ ਸਮੇਂ ਤੋਂ ਫਿਲੀਪੀਨਜ਼ ਤੋਂ ਹੀ ਗੈਂਗ ਦੀਆਂ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਆ ਰਿਹਾ ਸੀ। ਇਸ ਕਤਲ ਨੂੰ ਸਿੱਧੂ ਮੂਸੇਵਾਲਾ ਕਤਲ ਨਾਲ ਵੀ ਜੋੜਿਆ ਜਾ ਰਿਹਾ ਹੈ ਕਿਉਂਕਿ ਗੋਲਡੀ ਬਰਾੜ, ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਸਰਗਨਾ ਹੈ। ਮਨਦੀਪ ਖ਼ਿਲਾਫ਼ ਮੋਗਾ ਦੇ ਬਾਘਾਪੁਰਾਣਾ ਦੇ ਸਮਾਲਸਰ ਵਿੱਚ ਅਸਲਾ ਐਕਟ 2020 ਦਾ ਕੇਸ ਦਰਜ ਹੈ।