ਪੰਜਾਬ ਪੁਲਿਸ ਦੇ ਐਸਪੀ ਨੇ ਦੁਨੀਆ ਦੇ ਸਭ ਤੋਂ ਉੱਚੇ ਫ੍ਰੀ-ਸਟੈਂਡਿੰਗ ਪਹਾੜ 'ਤੇ ਲਹਿਰਾਇਆ ਤਿਰੰਗਾ

in #punjab2 years ago

ਚੰਡੀਗੜ੍ਹ, 16 ਅਗਸਤ: ਪੰਜਾਬ ਪੁਲਿਸ ਦੇ ਐਸਪੀ ਗੁਰਜੋਤ ਸਿੰਘ ਕਲੇਰ ਨੇ ਆਪਣੇ ਮਹਿਕਮੇ ਵੱਲੋਂ ਸੂਬੇ ਵਿੱਚ ਨਸ਼ਿਆਂ ਵਿਰੁੱਧ ਜੰਗ ਦੀ ਵਚਨਬੱਧਤਾ ਨੂੰ ਦ੍ਰਿੜ ਕਰਦਿਆਂ ਵਿਸ਼ਵ ਦੇ ਸਭ ਤੋਂ ਉੱਚੇ ਫ੍ਰੀ-ਸਟੈਂਡਿੰਗ ਪਹਾੜ 'ਮਾਊਂਟ ਕਿਲੀਮੰਜਾਰੋ' ਦੀ ਚੜ੍ਹਾਈ ਕੀਤੀ। 5,895 ਮੀਟਰ ਦੀ ਉਚਾਈ 'ਤੇ ਪੰਜਾਬ ਪੁਲਿਸ ਦੇ ਇਸ ਜਵਾਨ ਨੇ ਪਹੁੰਚ ਕੇ ਭਾਰਤ ਦਾ ਰਾਸ਼ਟਰੀ ਝੰਡਾ ਸਫਲਤਾਪੂਰਵਕ ਲਹਿਰਾਇਆ। ਮਾਊਂਟ ਕਿਲੀਮੰਜਾਰੋ ਅਫ਼ਰੀਕੀ ਮਹਾਂਦੀਪ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਹੈ ਅਤੇ ਤਨਜ਼ਾਨੀਆ ਵਿੱਚ ਸਥਿਤ ਹੈ।ਪੰਜਾਬ ਪੁਲਿਸ ਨੇ ਐਸਪੀ ਗੁਰਜੋਤ ਸਿੰਘ ਕਲੇਰ ਦੀ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਕਿਹਾ, "ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ ਪੰਜਾਬ ਪੁਲਿਸ ਦੇ ਐਸਪੀ ਕਲੇਰ ਨੇ 5,895 ਮੀਟਰ ਦੀ ਉਚਾਈ 'ਤੇ ਦੁਨੀਆ ਦੇ ਸਭ ਤੋਂ ਉੱਚੇ ਫ੍ਰੀ-ਸਟੈਂਡਿੰਗ ਪਹਾੜ ਮਾਉਂਟ ਕਿਲੀਮੰਜਰੋ ਦੇ ਸਿਖਰ 'ਤੇ ਭਾਰਤੀ ਝੰਡਾ ਲਹਿਰਾਇਆ। ਇਹ ਨਸ਼ਿਆਂ ਵਿਰੁੱਧ ਸਾਡੀ ਲੜਾਈ ਨੂੰ ਸਮਰਪਿਤ ਹੈ। ਮਾਊਂਟ ਕਿਲੀਮੰਜਾਰੋ ਅਫ਼ਰੀਕੀ ਮਹਾਂਦੀਪ ਦਾ ਸਭ ਤੋਂ ਉੱਚਾ ਪਹਾੜ ਹੈ ਅਤੇ ਤਨਜ਼ਾਨੀਆ ਵਿੱਚ ਸਥਿਤ ਹੈ।"ਦੱਸ ਦੇਈਏ ਕਿ ਗੁਰਜੋਤ ਸਿੰਘ ਕਲੇਰ ਪੰਜਾਬ ਪੁਲਿਸ ਵਿੱਚ ਐਸਪੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਹ ਦੇਸ਼ ਵਾਸੀਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਜਾਗਰੂਕ ਕਰਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ 15,000 ਫੁੱਟ ਦੀ ਉਚਾਈ 'ਤੇ ਬੱਦਲਾਂ ਦੇ ਵਿਚਕਾਰ ਕੋਰੋਨਾ ਯੋਧਿਆਂ ਨੂੰ ਸਨਮਾਨ ਦਿੱਤਾ ਸੀ।

Sort:  

Sir/Ma'am please follow me and like my post.