ਗੁਰਲੇਜ਼ ਅਖਤਰ ਦਾ ਪਹਿਲਾ ਬਾਲੀਵੁੱਡ ਗੀਤ 'ਮੋਰ-ਮੋਰ' ਰਿਲੀਜ਼, ਵੀਡੀਓ 'ਚ ਦੇਖੋ ਜਾਨ੍ਹਵੀ ਕਪੂਰ ਦਾ ਕਮਾਲ

in #punjab2 years ago

Gurleez Akhtar New Song Bollywood: ਪੰਜਾਬੀ ਸੰਗੀਤ ਇੰਡਸਟਰੀ ਵਿੱਚ ਆਪਣੀ ਉੱਚੀ ਅਤੇ ਸੁੱਚੀ ਗਾਇਕੀ ਨਾਲ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕਰਨ ਵਾਲੀ ਗਾਇਕਾ ਗੁਰਲੇਜ ਅਖਤਰ (Gurlej Akhtar) ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ਮਿਊਜ਼ਿਕ ਇੰਡਸਟਰੀ ਵਿੱਚ ਆਪਣਾ ਕਦਮ ਰੱਖ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਗਾਇਕਾ ਦਾ ਪਹਿਲਾ ਬਾਲੀਵੁੱਡ ਗੀਤ 'ਮੋਰ-ਮੋਰ' ਰਿਲੀਜ਼ ਹੋ ਗਿਆ ਹੈ। ਜਿਸਨੂੰ ਪ੍ਰਸ਼ੰਸ਼ਕ ਬੇਹੱਦ ਪਸੰਦ ਕਰ ਰਹੇ ਹਨ।ਕਾਬਿਲੇਗੌਰ ਹੈ ਕਿ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਜਲਵਾ ਬਿਖੇਰ ਰਹੀ ਹੈ। ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ, ਮਿਸ ਪੂਜਾ ਤੇ ਹੋਰ ਕਈ ਵੱਡੇ ਕਲਾਕਾਰਾਂ ਨੇ ਆਪਣੇ ਟੈਲੇਂਟ ਤੇ ਕਾਬਲੀਅਤ ਦੇ ਦਮ ਤੇ ਪਾਲੀਵੁੱਡਚ ਹੀ ਨਹੀਂ, ਸਗੋਂ ਬਾਲੀਵੁੱਡ ਚ ਵੀ ਨਾਂ ਕਮਾਇਆ ਹੈ। ਹੁਣ ਇਸ ਕੜੀਚ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਗੁਰਲੇਜ਼ ਅਖਤਰ ਨੂੰ ਆਪਣਾ ਪਹਿਲਾ ਬਾਲੀਵੁੱਡ ਪ੍ਰਾਜੈਕਟ ਮਿਲ ਗਿਆ ਹੈ। ਜਿਸ ਨੂੰ ਲੈਕੇ ਗਾਇਕਾ ਕਾਫ਼ੀ ਐਕਸਾਈਟਡ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਗੁੱਡ ਲੱਕ ਜੈਰੀ ਫ਼ਿਲਮ 29 ਜੁਲਾਈ 2022 ਨੂੰ ਸਿਨੇਮਾਘਰਾਂ ਚ ਰਿਲੀਜ਼ ਹੋਣ ਜਾ ਰਹੀ ਹੈ।! ਇਸ ਫ਼ਿਲਮ ਵਿੱਚ ਜਾਨ੍ਹਵੀ ਕਪੂਰ ਮੁੱਖ ਕਿਰਦਾਰਚ ਨਜ਼ਰ ਆ ਰਹੀ ਹੈ। ਇਸ ਫ਼ਿਲਮ ਦੇ ਗੀਤ ਨੂੰ ਤਕਰੀਬਨ 2 ਘੰਟਿਆਂ `ਚ ਹੀ 3 ਲੱਖ ਤੋਂ ਵੱਧ ਲੋਕਾਂ ਨੇ ਦੇਖ ਲਿਆ ਹੈ। ਗੀਤ ਨੂੰ ਗੁਰਲੇਜ਼ ਅਖਤਰ ਦੇ ਨਾਲ ਨਾਲ ਦੀਦਾਰ ਕੌਰ, ਵਿਵੇਕ ਹਰੀਹਰਨ ਤੇ ਪਰਾਗ ਛਾਬੜਾ ਨੇ ਵੀ ਆਪਣੀਆਂ ਅਵਾਜ਼ਾਂ ਦਿਤੀਆਂ ਹਨ। ਗੀਤ ਦੇ ਬੋਲ ਰਾਜ ਸ਼ੇਖਰ ਨੇ ਲਿਖੇ ਜਦਕਿ ਮਿਊਜ਼ਿਕ ਪਰਾਗ ਛਾਬੜਾ ਨੇ ਦਿੱਤਾ ਹੈ।