ਰੋਹਿਤ ਸ਼ਰਮਾ ਤੋੜਣਗੇ ਸ਼ਾਹਿਦ ਅਫਰੀਦੀ ਦਾ ਹੰਕਾਰ

in #punjab2 years ago

ਭਾਰਤ ਅਤੇ ਵੈਸਟਇੰਡੀਜ਼ ਕ੍ਰਿਕਟ ਟੀਮ (Indian Cricket News) ਵਿਚਾਲੇ ਚੱਲ ਰਹੀ ਪੰਜ ਮੈਚਾਂ ਦੀ ਟੀ-20 (T-20 series )ਸੀਰੀਜ਼ ਦਾ ਚੌਥਾ ਮੈਚ 6 ਅਗਸਤ ਨੂੰ ਫਲੋਰੀਡਾ ਦੇ ਸੈਂਟਰਲ ਬ੍ਰੋਵਾਰਡ ਰੀਜਨਲ ਪਾਰਕ ਸਟੇਡੀਅਮ ਟਰਫ ਮੈਦਾਨ 'ਤੇ ਖੇਡਿਆ ਜਾਵੇਗਾ। ਇਸ ਮੈਚ 'ਚ ਜਦੋਂ ਭਾਰਤੀ ਟੀਮ ਮੈਦਾਨ 'ਚ ਉਤਰੇਗੀ ਤਾਂ ਸਭ ਦੀਆਂ ਨਜ਼ਰਾਂ 35 ਸਾਲਾ ਅਨੁਭਵੀ ਕਪਤਾਨ ਰੋਹਿਤ ਸ਼ਰਮਾ(Captain Rohit Sharma) 'ਤੇ ਹੋਣਗੀਆਂ। ਸ਼ਰਮਾ ਤੀਜੇ ਟੀ-20 ਮੈਚ 'ਚ ਪਿੱਠ ਦਰਦ ਕਾਰਨ ਰਿਟਾਇਰ ਹੋ ਗਏ ਸਨ। ਚੌਥੇ ਟੀ-20 ਮੈਚ 'ਚ ਹਿੱਸਾ ਲੈਣ ਜਾਂ ਨਹੀਂ, ਇਸ ਬਾਰੇ 'ਚ ਉਸ ਦਾ ਕਹਿਣਾ ਹੈ ਕਿ ਸੀਰੀਜ਼ ਦੇ ਚੌਥੇ ਮੈਚ 'ਚ ਕੁਝ ਦਿਨ ਬਾਕੀ ਹਨ ਅਤੇ ਉਮੀਦ ਹੈ ਕਿ ਉਹ ਠੀਕ ਰਹਿਣਗੇ।
ਜੇਕਰ 'ਹਿਟਮੈਨ' ਸ਼ਰਮਾ ਚੌਥੇ ਟੀ-20 ਮੈਚ 'ਚ ਖੇਡਦੇ ਹਨ ਤਾਂ ਉਨ੍ਹਾਂ ਕੋਲ ਵੱਡੀ ਉਪਲਬਧੀ ਹਾਸਲ ਕਰਨ ਦਾ ਸੁਨਹਿਰੀ ਮੌਕਾ ਹੋਵੇਗਾ। ਦਰਅਸਲ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਕੈਰੇਬੀਆਈ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਦੇ ਨਾਂ ਦਰਜ ਹੈ। ਇਸ ਤੋਂ ਬਾਅਦ ਦੂਜੇ ਨੰਬਰ 'ਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦਾ ਨਾਂ ਆਉਂਦਾ ਹੈ। ਇਸ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਤੀਜੇ ਸਥਾਨ 'ਤੇ ਹਨ।