ਚੋਰ ਸਬਮਰਸੀਬਲ ਮੋਟਰ, ਲੋਹੇ ਦੀਆਂ ਡਲਿਵਰੀਆਂ ਤੇ ਤਾਰ ਚੋਰੀ ਕਰਕੇ ਹੋਏ ਰਫੂਚੱਕਰ

in #punjab2 years ago

ਭੋਗਪੁਰ ਦੇ ਪਿੰਡ ਨੰਗਲ ਖੁਰਦ ਵਿਖੇ ਇੱਕ ਕਿਸਾਨ ਦੇ ਖੇਤ ਚ ਲੱਗੀ ਸਬੰਰਸੀਬਲ ਮੋਟਰ ਦਾ ਸਾਰਾ ਸਮਾਨ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ । ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਮਨਜਿੰਦਰ ਸਿੰਘ ਨਿਵਾਸੀ ਰੇਲਵੇ ਰੋਡ ਭੋਗਪੁਰ ਨੇ ਦੱਸਿਆ ਕਿ ਉਸ ਦੀ ਜਮੀਨ ਬਲਾਕ ਭੋਗਪੁਰ ਦੇ ਨਜਦੀਕ ਪੈਦੇ ਪਿੰਡ ਨੰਗਲ ਖੁਰਦ ਵਿਖੇ ਪੈਂਦੀ ਹੈ । ਰੋਜਾਨਾ ਦੀ ਤਰਾਂ ਜਦੋਂ ਸਵੇਰੇ ਪਿੰਡ ਗੇੜਾ ਮਾਰਨ ਲਈ ਆਪਣੀ ਜਮੀਨ ‘ਚ ਫਸਲ ਦੇਖਣ ਗਿਆ ਤਾਂ ਉਥੇ ਕਰਵਾਏ ਵੱਡੇ ਬੋਰਵੈਲ ਵਿਚੋ ਸਬੰਰਸੀਬਲ 10 ਹਾਰਸ ਪਾਵਰ ਦੀ ਮੋਟਰ, 150 ਫੁੱਟ ਲੋਹੇ ਦੇ ਪਾਇਪਾਂ ਵਾਲੀ ਡਿਲਿਵਰੀ, ਢੱਕਣ ਤੇ ਮੋਟਰ ਦੀ ਤਾਰ ਚੋਰਾਂ ਵੱਲੋ ਚੋਰੀ ਕਰ ਲਈ ਹੈ । ਜਿਕਰਯੋਗ ਹੈ ਕਿ 150 ਫੁੱਟ ਤੇ ਚੱਲ ਰਹੀ 10 ਹਾਰਸ ਪਾਵਰ ਦੀ ਮੋਟਰ ਨੂੰ ਬਾਹਰ ਕੱਢਣ ਲਈ ਟਰੈਕਟਰ ਵਾਲੀ ਮਸ਼ੀਨਰੀ ਦੀ ਲੋੜ ਪੈਦੀ ਹੈ ਤੇ ਇਸ ਨੂੰ 3 ਘੰਟਿਆਂ ਦੇ ਕਰੀਬ ਸਮਾਂ ਲੱਗਦਾ ਹੈ । ਪਿੰਡ ਦੇ ਨਜਦੀਕ ਲੱਗੀ ਮੋਟਰ ਦਾ ਸਾਰਾ ਸਮਾਨ ਚੋਰੀ ਹੋਣ ਦੀ ਭਿਣਕ ਕਿਸੇ ਰਾਹਗੀਰ ਜਾ ਪਿੰਡ ਨਿਵਾਸੀ ਨੂੰ ਨਹੀ ਲੱਗੀ । ਜਿਸ ਨਾਲ ਕਿਸਾਨ ਦਾ ਕਰੀਬ 1 ਲੱਖ ਰੁਪਏ ਦੇ ਕਰੀਬ ਨੁਕਸਾਨ ਹੋਣ ਦਾ ਖਦਸ਼ਾ ਹੈ ।