Fathegarh Sahib : 80 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਦੋ ਕਥਿਤ ਦੋਸ਼ੀ ਕਾਬੂਟਰੱਕ ਵਿੱਚੋਂ ਬਰਾਮਦ ਹੋਇਆ ਭੁੱਕੀ ਚੂਰਾ ਪੋਸਤ

in #punjab2 years ago

ਫ਼ਤਹਿਗੜ੍ਹ ਸਾਹਿਬ: ਡਾ: ਰਵਜੋਤ ਗਰੇਵਾਲ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਫਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਰੇਂਜ ਐਂਟੀ-ਨਾਰਕੋਟਿਕਸ-ਕਮ-ਸਪੈਸ਼ਲ ਅਪ੍ਰੈਸ਼ਨ ਸੈੱਲ ਦੀ ਟੀਮ ਵੱਲੋਂ 02 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਟਰੱਕ ਨੰਬਰ PB-10HT-1382 ਵਿੱਚੋਂ 80 ਕਿਲੋ ਗ੍ਰਾਮ ਭੁੱਕੀ ਚੂਰਾ ਪੋਸਤ ਬ੍ਰਾਮਦ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।

ਐਸ.ਐਸ.ਪੀ. ਨੇ ਦੱਸਿਆ, ਕਿ ਮਿਤੀ (03/04-08-2022 ਦੀ ਦਰਮਿਆਨੀ ਰਾਤ ਨੂੰ ਰੇਂਜ ਐਂਟੀ-ਨਾਰਕੋਟਿਕਸ-ਕਮ-ਸਪੈਸ਼ਲ ਅਪ੍ਰੇਸ਼ਨ ਸੈੱਲ ਦੀ ਟੀਮ ਦੇ ਇੰਚਾਰਜ਼ ਥਾਣੇ ਹਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਜੀ.ਟੀ. ਰੋਡ ਸਰਹਿੰਦ ਨੇੜੇ ਮੁਲਤਾਨੀ ਢਾਬਾ ਪਾਸ ਮੌਜੂਦ ਸੀ। ਜਿਥੇ ਸ:ਥ: ਦਵਿੰਦਰ ਕੁਮਾਰ ਨੂੰ ਮੁਖਬਰੀ ਮਿਲੀ ਕਿ ਲਖਦੀਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਲੋਟਾ ਜੋਗਾ, ਥਾਣਾ ਕੰਮ ਕਲਾਂ, ਜਿਲ੍ਹਾ ਲੁਧਿਆਣਾ ਅਤੇ ਮਨਦੀਪ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਪਿੰਡ ਗਿੱਲ, ਜਿਲ੍ਹਾ ਲੁਧਿਆਣਾ, ਜੋ ਕਿ ਝਾਰਖੰਡ ਬਿਹਾਰ ਤੋਂ ਭੁੱਕੀ ਚੂਰਾ ਪੋਸਤ ਲਿਆ ਕੇ ਲੁਧਿਆਣਾ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਮਹਿੰਗੇ ਭਾਅ ਸਪਲਾਈ ਕਰਦੇ ਹਨ। ਜੋ ਅੱਜ ਵੀ ਟਰੱਕ ਨੰਬਰ PB-10HT-1382 ਪਰ ਭੁੱਕੀ ਚੂਰਾ ਪੋਸਤ ਲੈ ਕਰ ਆ ਰਹੇ ਹਨ। ਮੁਖਬਰੀ ਮਿਲਣ ਪਰ ਇਨ੍ਹਾਂ ਉਕਤਾਨ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 119, ਮਿਤੀ 04-08-2022 ਅ/ਧ 15ਸੀ/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਰਹਿੰਦ ਵਿਖੇ ਦਰਜ ਰਜਿਸਟਰ ਕੀਤਾ ਗਿਆ। ਜਿਸ ਉਪਰੰਤ ਕਥਿਤ ਦੋਸ਼ੀਆਂ ਨੂੰ ਟਰੱਕ ਸਮੇਤ ਮੁਲਤਾਨੀ ਢਾਬੇ ਦੇ ਨੇੜੇ ਜੀ.ਟੀ. ਰੋਡ ਸਰਹਿੰਦ ਵਿਖੇ ਕਾਬੂ ਕਰਕੇ ਮੌਕਾ ਪਰ ਸੁਖਵੀਰ ਸਿੰਘ, ਪੀ.ਪੀ.ਐਸ. ਉਪ ਕਪਤਾਨ ਪੁਲਿਸ, ਸਰਕਲ, ਫਤਹਿਗੜ੍ਹ ਸਾਹਿਬ ਨੂੰ ਬੁਲਾਇਆ ਗਿਆ, ਜਿਨ੍ਹਾਂ ਦੀ ਹਾਜਰੀ ਵਿੱਚ ਟਰੱਕ ਦੀ ਤਲਾਸ਼ੀ ਕਰਨ ਤੇ ਟਰਕ ਵਿਚੋਂ 80 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬ੍ਰਾਮਦ ਹੋਇਆ।ਮੁੱਢਲੀ ਪੁੱਛਗਿੱਛ ਦੌਰਾਨ ਕਥਿਤ ਦੋਸ਼ੀਆਂ ਤੋਂ ਖੁਲਾਸਾ ਹੋਇਆ ਕਿ ਉਹ ਕਰੀਬ 25 ਦਿਨ ਪਹਿਲਾ ਪਿੰਡ ਸ਼ਰੀਹ, ਜਿਲ੍ਹਾ ਲੁਧਿਆਣਾ ਤੋਂ ਦਵਾਈਆਂ ਦੀ ਫੈਕਟਰੀ ਵਿਚੋਂ ਉੜੀਸਾ ਲਈ ਦਵਾਈਆਂ ਲੋਡ ਕਰਕੇ ਲੈ ਗਏ ਸੀ। ਵਾਪਸੀ ਪਰ ਕਟਕ ਉੜੀਸਾ ਤੋਂ ਮੰਡੀ ਗੋਬਿੰਦਗੜ੍ਹ ਲਈ ਗਿੱਟੀ ਲੋਹਾ ਲੋਡ ਕੀਤੀ ਸੀ। ਇਸ ਉਪਰੰਤ ਝਾਰਖੰਡ ਤੋਂ ਇਸ ਭੂਕੀ ਦੀ ਖੇਪ ਨੂੰ ਵੀ ਟਰੱਕ ਵਿੱਚ ਛੁਪਾ ਕੇ ਰੱਖ ਲਿਆ ਸੀ। ਜੋ ਇਹ ਖੇਪ ਲੁਧਿਆਣਾ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਸਪਲਾਈ ਕਰਨੀ ਸੀ ਅਤੇ ਇਹ ਵੀ ਮੰਨਿਆ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਝਾਰਖੰਡ ਵਾਲੇ ਰੂਟ ਤੋਂ ਹੀ ਭੁੱਕੀ ਚੂਰਾ ਪੋਸਤ ਲੈ ਕਰ ਆਉਂਦੇ ਹਨ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿਛ ਕੀਤੀ ਜਾਵੇਗੀ।

ਦੋਸ਼ੀਆਂ ਦੀ ਪਛਾਣ ਸੁਖਦੀਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਲੋਟਾ ਜੋਗਾ, ਥਾਣਾ ਕੰਮ ਕਲਾਂ, ਜਿਲ੍ਹਾ ਲੁਧਿਆਣਾ ਉਮਰ ਕਰੀਬ 36 ਸਾਲ, ਜੋ ਕਿ ਸ਼ਾਦੀ ਸ਼ੁਦਾ ਹੈ। ਉਕਤ ਟਰੱਕ ਲਖਦੀਪ ਸਿੰਘ ਦੇ ਛੋਟੇ ਭਰਾ ਖੁਸ਼ਪ੍ਰੀਤ ਸਿੰਘ ਦੇ ਨਾਮ ਪਰ ਹੈ ਅਤੇ ਦੂਜਾ ਮਨਦੀਪ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਪਿੰਡ ਗਿੱਲ, ਜਿਲ੍ਹਾ ਲੁਧਿਆਣਾ ਉਮਰ ਕਰੀਬ 22, ਜੋ ਕਿ ਸ਼ਾਦੀ ਸ਼ੁਦਾ ਹੈ। ਜੋ ਕਰੀਬ 04 ਸਾਲ ਤੋਂ ਲਖਦੀਪ ਸਿੰਘ ਨਾਲ ਟਰੱਕ ਪਰ ਕੰਡਕਟਰੀ ਕਰਦਾ ਹੈ।Screenshot_20220804-195744_Chrome.jpg

Sort:  

सर मैंने आपकी खबरों को लाइक कर दिया आप भी मेरी खबरों को लाइक कर दे