ਭਵਾਨੀਗੜ੍ਹ ਦੇ ਇਸ ਨੌਜਵਾਨ ਨੇ ਵਾਤਾਵਰਨ ਨੂੰ ਬਚਾਉਣ ਲਈ ਹੁਣ ਤੱਕ ਲਗਾਏ 15 ਹਜ਼ਾਰ ਬੂਟੇ

in #punjab2 years ago

ਹੁਣ ਤੱਕ ਉਹ 15 ਹਜਾਰ ਤੋਂ ਵੱਧ ਬੂਟੇ ਲੱਗਾ ਚੁੱਕਿਆ ਹੈ ਅਤੇ 10 ਹਜਾਰ ਬੂਟੇ ਦਰੱਖਤ ਬਣ ਚੁੱਕੇ ਹਨ। ਮਨਦੀਪ ਦੀ ਲਗਨ ਨੂੰ ਦੇਖਦੇ ਹੋਏ ਇਸ ਮੁਹਿੰਮ ਤਹਿਤ ਹੁਣ ਇਲਾਕੇ ਦੇ ਲੋਕ ਵੀ ਉਸ ਦੇ ਨਾਲ ਬੂਟੇ ਲਗਾ ਰਹੇ ਹਨ ਤਾਂ ਜੋ ਪ੍ਰਦੂਸ਼ਣ ਕਾਰਨ ਹੋਣ ਵਾਲੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਮਨਦੀਪ ਬਾਂਸਲ ਦਾ ਕਹਿਣਾ ਹੈ ਕਿ ਉਸ ਨੂੰ ਇਹ ਵਿਚਾਰ ਆਇਆ ਕਿ ਕਿਉਂ ਨਾ ਆਪਣੇ ਇਲਾਕੇ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਕੋਈ ਨਵਾਂ ਕੰਮ ਕੀਤਾ ਜਾਵੇ ਅਤੇ ਰੁੱਖ ਲਗਾਉਣ ਨਾਲੋਂ ਵਧੀਆ ਕੰਮ ਕੋਈ ਨਹੀਂ ਸੀ।ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਹਰ ਕੋਈ ਆਪਣੇ-ਆਪਣੇ ਤਰੀਕੇ ਨਾਲ ਯਤਨ ਕਰਦਾ ਹੈ ਅਤੇ ਅਜਿਹਾ ਹੀ ਇੱਕ ਉਪਰਾਲਾ ਕੀਤਾ ਹੈ ਭਵਾਨੀਗੜ੍ਹ ਦੇ ਮਨਦੀਪ ਬਾਂਸਲ ਨੇ ਜੋ ਪਿਛਲੇ 5 ਸਾਲਾਂ ਤੋਂ ਪੂਰੇ ਇਲਾਕੇ ਵਿੱਚ ਆਪਣੀ ਤਰਫ਼ੋਂ ਬੂਟੇ ਲਗਾ ਰਿਹਾ ਹੈ।ਹੁਣ ਤੱਕ ਉਹ 15 ਹਜਾਰ ਤੋਂ ਵੱਧ ਬੂਟੇ ਲੱਗਾ ਚੁੱਕਿਆ ਹੈ ਅਤੇ 10 ਹਜਾਰ ਬੂਟੇ ਦਰੱਖਤ ਬਣ ਚੁੱਕੇ ਹਨ। ਮਨਦੀਪ ਦੀ ਲਗਨ ਨੂੰ ਦੇਖਦੇ ਹੋਏ ਇਸ ਮੁਹਿੰਮ ਤਹਿਤ ਹੁਣ ਇਲਾਕੇ ਦੇ ਲੋਕ ਵੀ ਉਸ ਦੇ ਨਾਲ ਬੂਟੇ ਲਗਾ ਰਹੇ ਹਨ ਤਾਂ ਜੋ ਪ੍ਰਦੂਸ਼ਣ ਕਾਰਨ ਹੋਣ ਵਾਲੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਮਨਦੀਪ ਬਾਂਸਲ ਦਾ ਕਹਿਣਾ ਹੈ ਕਿ ਉਸ ਨੂੰ ਇਹ ਵਿਚਾਰ ਆਇਆ ਕਿ ਕਿਉਂ ਨਾ ਆਪਣੇ ਇਲਾਕੇ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਕੋਈ ਨਵਾਂ ਕੰਮ ਕੀਤਾ ਜਾਵੇ ਅਤੇ ਰੁੱਖ ਲਗਾਉਣ ਨਾਲੋਂ ਵਧੀਆ ਕੰਮ ਕੋਈ ਨਹੀਂ ਸੀ।ਇਸ ਲਈ ਉਹ ਇੱਕਲਾ ਹੀ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਲੱਗ ਪਿਆ। ਮਨਦੀਪ ਦੇ ਅਨੁਸਾਰ ਉਹ ਆਪਣੇ ਨਾਲ ਖਾਸ ਤੌਰ ਉਤੇ ਸਕੂਲੀ ਬੱਚਿਆਂ ਨੂੰ ਲੈ ਕੇ ਪੌਦੇ ਲਾਉਂਦਾ ਹੈ ਤਾਂ ਜੋ ਇਹ ਬੱਚੇ ਅੱਗੇ ਆਪਣੇ ਕੈਰੀਅਰ ਦੇ ਵਿੱਚ ਬੂਟਿਆਂ ਦੀ ਮਹੱਤਤਾ ਨੂੰ ਸਮਝਣ ਅਤੇ ਦਰਖਤ ਲਗਾਉਣ।ਹੁਣ ਲੋਕ ਆਪਣੇ ਬੱਚਿਆਂ ਜਾਂ ਆਪਣੇ ਜਨਮਦਿਨ 'ਤੇ ਮਨਦੀਪ ਨੂੰ ਪੌਦੇ ਦੇ ਕੇ ਜਾਂਦੇ ਹਨ, ਜੋ ਉਹ ਸ਼ਹਿਰ ਵਿਚ ਲਗਾਉਂਦਾ ਹੈ ਅਤੇ ਉਸ ਦੀ ਦੇਖਭਾਲ ਲਈ ਦਿਨ-ਰਾਤ ਮਿਹਨਤ ਕਰਦਾ ਹੈ। ਉਸ ਦੀ ਟੀਮ ਵੱਲੋਂ ਇਨ੍ਹਾਂ ਬੂਟਿਆਂ ਵਿੱਚ ਪਾਣੀ ਪਾਇਆ ਅਤੇ ਇਨ੍ਹਾਂ ਦੀ ਸੰਭਾਲ ਵੀ ਕੀਤੀ ਜਾਂਦੀ ਹੈ। ਲੋੜ ਹੈ ਕਿ ਅਜਿਹੇ ਨੌਜਵਾਨਾਂ ਦਾ ਸਾਥ ਦੇਣ ਦੀ, ਜੋ ਨਿਰਸਵਾਰਥ ਸੇਵਾ ਕਰਕੇ ਵਾਤਾਵਰਨ ਨੂੰ ਬਚਾਉਣ ਲਈ ਅਜਿਹੀ ਮੁਹਿੰਮ ਨਾਲ ਜੁੜੇ ਹੋਏ ਹਨ।Screenshot_20220906-180007_Chrome.jpg