ਜੇਰੇਮੀ ਲਾਲਰਿਨੁੰਗਾ ਨੇ ਭਾਰਤ ਨੂੰ ਦਿਵਾਇਆ ਦੂਜਾ ਸੋਨ ਤਮਗਾ, 19 ਸਾਲ ਦੀ ਉਮਰ 'ਚ ਬਣਾਇਆ ਰਿਕਾਰਡ

in #punjab2 years ago

Commonwealth Games 2022: ਭਾਰਤੀ ਨੌਜਵਾਨ ਵੇਟਲਿਫਟਰ ਜੇਰੇਮੀ ਲਾਲਰਿਨੁੰਗਾ (weightlifter Jeremy Lalrinunga ) ਨੇ ਰਾਸ਼ਟਰਮੰਡਲ ਖੇਡਾਂ 2022 (CWG 2022) ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। 19 ਸਾਲਾ ਵੇਟਲਿਫਟਰ ਨੇ ਪੁਰਸ਼ਾਂ ਦੇ 67 ਕਿਲੋ ਭਾਰ ਵਰਗ ਵਿੱਚ ਸੋਨ ਤਗ਼ਮਾ (weightlifter Jeremy Lalrinunga Won Gold Medal) ਜਿੱਤਿਆ। ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦਾ ਇਹ ਦੂਜਾ ਸੋਨ ਤਗਮਾ ਹੈ। ਲਾਲਰਿਨੁੰਗਾ ਦੀ 300 ਕਿਲੋਗ੍ਰਾਮ (140+160 ਕਿਲੋਗ੍ਰਾਮ) ਭਾਰ ਚੁੱਕਣ ਦੀ ਕੋਸ਼ਿਸ਼ ਰਾਸ਼ਟਰਮੰਡਲ ਖੇਡਾਂ ਵਿੱਚ ਸੋਨਾ ਜਿੱਤਣ ਵਿੱਚ ਸਫਲ ਰਹੀ। ਜੇਰੇਮੀ ਨੇ ਚਾਰ ਸਾਲਾਂ 'ਚ ਤੀਜੀ ਵਾਰ ਤਿਰੰਗੇ ਦੀ ਸ਼ਾਨ ਨੂੰ ਉੱਚਾ ਕੀਤਾ ਹੈ। 2018 ਯੂਥ ਓਲੰਪਿਕ ਵਿੱਚ ਸੋਨ ਤਗਮੇ ਤੋਂ ਇਲਾਵਾ ਉਸ ਨੇ ਪਿਛਲੇ ਸਾਲ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਸੋਨ ਤਮਗਾ ਜਿੱਤਿਆ ਸੀ। ਹੁਣ ਉਸ ਤੋਂ ਪੈਰਿਸ ਓਲੰਪਿਕ 2024 ਵਿਚ ਸੋਨ ਤਗਮਾ ਜਿੱਤਣ ਦੀ ਉਮੀਦ ਹੈ।ਭਾਰਤ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਹੁਣ ਤੱਕ 5 ਤਗਮੇ ਜਿੱਤੇ ਹਨ ਅਤੇ ਸਾਰੇ ਤਗਮੇ ਵੇਟਲਿਫਟਿੰਗ ਵਿੱਚ ਆਏ ਹਨ। ਭਾਰਤ ਨੇ ਹੁਣ ਤੱਕ ਦੋ ਸੋਨ ਤਗਮੇ, ਦੋ ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ ਹੈ। ਜੇਰੇਮੀ ਲਾਲਰਿਨੁੰਗਾ, 30 ਜੁਲਾਈ (ਸ਼ਨੀਵਾਰ) ਨੂੰ ਪੁਰਸ਼ਾਂ ਦੇ 55 ਕਿਲੋ ਭਾਰ ਵਰਗ ਵਿੱਚ ਸੰਕੇਤ ਮਹਾਦੇਵ ਸਰਗਰ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਤੋਂ ਬਾਅਦ ਗੁਰੂਰਾਜਾ ਪੁਜਾਰੀ ਨੇ 61 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।cwg-2022.jpgਇਸ ਦੇ ਨਾਲ ਹੀ ਓਲੰਪਿਕ ਤਮਗਾ ਜੇਤੂ ਮੀਰਾਬਾਈ ਚਾਨੂ ਨੇ 49 ਕਿਲੋ ਭਾਰ ਵਰਗ 'ਚ ਸੋਨ ਤਮਗਾ ਜਿੱਤਿਆ। ਬਿੰਦਿਆਰਾਣੀ ਦੇਵੀ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੂੰ ਚੌਥਾ ਤਮਗਾ ਦਿਵਾਇਆ। ਉਸ ਨੇ 55 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਵੇਟਲਿਫਟਿੰਗ ਵਿੱਚ ਭਾਰਤ ਦਾ ਇਹ 130ਵਾਂ ਤਮਗਾ ਹੈ। ਭਾਰਤ ਨਾਲੋਂ ਸਿਰਫ਼ ਆਸਟ੍ਰੇਲੀਆ ਨੇ ਹੀ ਜ਼ਿਆਦਾ ਤਮਗੇ ਜਿੱਤੇ ਹਨ।