ਕੁਲਦੀਪ ਬਿਸ਼ਨੋਈ ਭਾਜਪਾ 'ਚ ਸ਼ਾਮਲ

in #punjab2 years ago

ਨਵੀਂ ਦਿੱਲੀ- ਹਰਿਆਣਾ ਦੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਕੁਲਦੀਪ ਬਿਸ਼ਨੋਈ ਭਾਜਪਾ 'ਚ ਸ਼ਾਮਲ ਹੋ ਗਏ ਹਨ। ਉਹ ਦਿੱਲੀ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ। ਬਿਸ਼ਨੋਈ ਨੂੰ ਜੂਨ 'ਚ ਕਾਂਗਰਸ 'ਚੋਂ ਕੱਢ ਦਿੱਤਾ ਗਿਆ ਸੀ। ਕਾਂਗਰਸ ਛੱਡਣ ਤੋਂ ਬਾਅਦ ਉਨ੍ਹਾਂ ਵੀਰਵਾਰ ਨੂੰ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕੁਲਦੀਪ ਬਿਸ਼ਨੋਈ ਦੇ ਨਾਲ ਉਨ੍ਹਾਂ ਦਾ ਬੇਟਾ ਭਵਿਆ ਬਿਸ਼ਨੋਈ, ਮਾਂ ਜਸਮਾ ਦੇਵੀ ਅਤੇ ਪਤਨੀ ਰੇਣੂਕਾ ਬਿਸ਼ਨੋਈ ਵੀ ਭਾਜਪਾ 'ਚ ਸ਼ਾਮਲ ਹੋ ਗਏ ਹਨ।
ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕੁਲਦੀਪ ਬਿਸ਼ਨੋਈ ਨੇ ਕਿਹਾ ਕਿ ਹਲਕਾ ਆਦਮਪੁਰ ਨੇ ਕਰੀਬ 27 ਸਾਲ ਜਲਾਵਤਨੀ ਕੱਟੀ ਹੈ। ਹੁਣ ਹਲਕੇ ਦੀ ਜਲਾਵਤਨੀ ਖਤਮ ਹੋ ਗਈ ਹੈ। ਉਨ੍ਹਾਂ ਨੇ ਆਦਮਪੁਰ ਹਲਕਾ ਵਾਸੀਆਂ ਦੀ ਮੰਗ 'ਤੇ ਅਸਤੀਫਾ ਦਿੱਤਾ ਹੈ। ਉਨ੍ਹਾਂ ਕਿਹਾ ਸੀ ਕਿ ਜਿਸ ਤਰ੍ਹਾਂ ਆਦਮਪੁਰ ਹਲਕਾ ਵਾਸੀਆਂ ਨੇ ਉਨ੍ਹਾਂ ਦੇ ਪਰਿਵਾਰ ਨੂੰ ਹਮੇਸ਼ਾ ਆਪਣਾ ਆਸ਼ੀਰਵਾਦ ਦਿੱਤਾ ਹੈ, ਕੋਈ ਹੋਰ ਹਲਕੇ ਵਿੱਚ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਇਸ ਲਈ ਹੁਣ ਆਦਮਪੁਰ ਬਰਾਦਰੀ ਦੇ ਲੋਕਾਂ ਨੂੰ ਸੱਤਾ ਵਿੱਚ ਭਾਗ ਲੈਣ ਦਾ ਕੰਮ ਕਰਨਾ ਪਵੇਗਾ।kuldeep-bishnoi-16596023063x2.jpg