ਗਊਆਂ ਨੂੰ ਲੈ ਕੇ ਡੇਰਾ ਬਿਆਸ ਦੇ ਸਮਰਥਕਾਂ ਅਤੇ ਨਿਹੰਗ ਸਿੰਘਾਂ ਵਿਚਕਾਰ ਝੜਪ, ਇੱਟਾਂ ਰੋੜੇ ਅਤੇ ਗੋਲੀਆਂ ਚੱਲੀਆਂ

in #punjab2 years ago

ਕਸਬਾ ਬਿਆਸ ਨਜਦੀਕ ਅੱਜ ਇਕ ਵੱਡਾ ਟਕਰਾ ਹੋਣੋ ਟਲ ਗਿਆ, ਜਦ ਕੁਝ ਨਿਹੰਗ ਸਿੰਘਾਂ ਤੇ ਡੇਰਾ ਰਾਧਾ ਸਵਾਮੀ (DSSB) ਦੇ ਪੈਰੋਕਾਰਾਂ ਦੇ ਸੇਵਾਦਾਰਾਂ ਵਿਚਾਲੇ ਜਗਾ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਤੋਂ ਬਾਅਦ ਦੋਵੇ ਧਿਰਾਂ ਆਹਮੋ-ਸਾਹਮਣੇ ਹੋ ਗਈਆਂ, ਪੁਲਿਸ ਨੇ ਭਾਰੀ ਫੋਰਸ ਨਾਲ ਦੋਵਾਂ ਧਿਰਾਂ ਨੂੰ ਖਦੇੜਿਆ। ਪੁਲਿਸ ਨੂੰ ਦੋਵਾਂ ਧਿਰਾਂ 'ਤੇ ਲਾਠੀਚਾਰਜ ਵੀ ਕੀਤਾ ਤੇ ਜਗਾ ਖਾਲੀ ਕਰਵਾਈ। ਦਰਅਸਲ ਨਿਹੰਗ ਅੱਜ ਬਾਅਦ ਦੁਪਹਿਰ ਗਾਵਾਂ ਲੈ ਕੇ ਧਾਰਮਿਕ ਡੇਰੇ ਦੀ ਕਥਿਤ ਜਮੀਨ 'ਤੇ ਚਲੇ ਗਏ, ਜਿਸ ਤੋਂ ਬਾਅਦ ਡੇਰੇ ਦੇ ਸੇਵਾਦਾਰਾਂ ਨੇ ਉਨਾਂ ਨੂੰ ਹਟਣ ਲਈ ਕਿਹਾ ਤਾਂ ਦੋਵੇ ਧਿਰਾਂ 'ਚ ਟਕਰਾ ਹੋ ਗਿਆ।