19 ਸਾਲਾ ਲੜਕੀ ਨੇ ਕੀਤੀ ਖੁਦਕੁਸ਼ੀ

in #punjab2 years ago

suicide.jpgਚੰਡੀਗੜ੍ਹ- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੀ 19 ਸਾਲਾ ਲੜਕੀ ਨੇ ਚੰਡੀਗੜ੍ਹ ਵਿੱਚ ਖੁਦਕੁਸ਼ੀ ਕਰ ਲਈ। ਲੜਕੀ ਚੰਡੀਗੜ੍ਹ ਵਿੱਚ NEET ਦੀ ਤਿਆਰੀ ਕਰ ਰਹੀ ਸੀ। ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ ਅਤੇ ਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਮੁਤਾਬਕ 19 ਸਾਲਾ ਸ਼ਗੁਨ ਸੈਕਟਰ-45 ਸਥਿਤ ਇਕ ਘਰ 'ਚ ਰਹਿੰਦੀ ਸੀ। ਉਸ ਦੇ ਮਾਤਾ-ਪਿਤਾ ਹਿਮਾਚਲ ਦੇ ਕਾਂਗੜਾ ਦੇ ਹਰਸੀਪੱਟਨ ਸਥਿਤ ਆਪਣੇ ਘਰ ਗਏ ਹੋਏ ਸਨ। ਮੰਗਲਵਾਰ ਦੇਰ ਰਾਤ ਲੜਕੀ ਵੱਲੋਂ ਚਾਚਾ ਤੇ ਚਾਚੀ ਦਾ ਫੋਨ ਨਾ ਚੁੱਕਣ 'ਤੇ ਘਟਨਾ ਦੀ ਜਾਣਕਾਰੀ ਮਿਲੀ। ਲੜਕੀ ਦਾ ਚਾਚਾ ਚੰਡੀਗੜ੍ਹ ਰਹਿੰਦਾ ਹੈ। ਚਾਚੇ ਨੇ ਘਰ ਆ ਕੇ ਪੁਲੀਸ ਕੰਟਰੋਲ ਰੂਮ ਅਤੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਸੂਚਨਾ ਦਿੱਤੀ। ਪੁਲੀਸ ਨੇ 19 ਸਾਲਾ ਸ਼ਗੁਨ ਨੂੰ ਫਾਹੇ ਤੋਂ ਹੇਠਾਂ ਉਤਾਰਿਆ ਅਤੇ ਉਸ ਨੂੰ ਜੀਐਮਸੀਐਚ-32 ਵਿੱਚ ਦਾਖ਼ਲ ਕਰਵਾਇਆ। ਇੱਥੇ ਡਿਊਟੀ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਕਮਰੇ ਦੇ ਅੰਦਰੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।