ਸਰਕਾਰ ਦੇ ‘ਅਸ਼ੀਰਵਾਦ’ ਨੂੰ ਤਰਸ ਰਹੀਆਂ ਨੇ ਪੰਜਾਬ ਦੀਆਂ 43 ਹਜ਼ਾਰ ਤੋਂ ਵੱਧ ਧੀਆਂ

in #punjab2 years ago

ਸੂਬੇ ਦੇ 43 ਹਜ਼ਾਰ ਤੋਂ ਵੱਧ ਗ਼ਰੀਬ ਲੋਕ ਸਰਕਾਰ ਦੇ ਅਸ਼ੀਰਵਾਦ ਦਾ ਇੰਤਜ਼ਾਰ ਕਰ ਰਹੇ ਹਨ। ਸੂਬੇ ਦੀਆਂ ਗ਼ਰੀਬ ਧੀਆਂ ਨੂੰ ਅਸ਼ੀਰਵਾਦ (ਸ਼ਗਨ) ਦੇਣ ਲਈ ਸਰਕਾਰ ਨੂੰ 219.20 ਕਰੋਡ਼ ਰੁਪਏ ਦੀ ਰਾਸ਼ੀ ਚਾਹੀਦੀ ਹੈ। ਸਮਾਜਿਕ ਨਿਆਂ ਵਿਭਾਗ ਨੇ ਇਹ ਰਾਸ਼ੀ ਲੈਣ ਲਈ ਖ਼ਜ਼ਾਨਾ ਵਿਭਾਗ ’ਤੇ ਨਜ਼ਰ ਟਿਕਾਈ ਹੋਈ ਹੈ, ਪਰ ਇਹ ਰਾਸ਼ੀ ਕਦੋਂ ਮਿਲੇਗੀ, ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ।

ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਸੋਮਵਾਰ ਨੂੰ ਪ੍ਰਸ਼ਨਕਾਲ ਦੌਰਾਨ ਸਰਕਾਰ ਤੋਂ ਅਸ਼ੀਰਵਾਦ ਸਕੀਮ ਤਹਿਤ ਪੈਡਿੰਗ ਪਏ ਕੇਸ ਤੇ ਰਾਸ਼ੀ ਦਾ ਵੇਰਵਾ ਪੁੱਛਿਆ ਤਾਂ ਜਵਾਬ ਵਿਚ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੂਬੇ ਵਿਚ ਲੰਬੇ ਸਮੇਂ ਤੋਂ 43640 ਕੇਸ ਪੈਡਿੰਗ ਪਏ ਹਨ। ਇਨ੍ਹਾਂ ਕੇਸਾਂ ਦੇ ਨਿਪਟਾਰੇ ਲਈ 219.20 ਕਰੋਡ਼ ਰੁਪਏ ਦੀ ਰਾਸ਼ੀ ਲੋਡ਼ੀਂਦੀ ਹੈ। ਮੰਤਰੀ ਨੇ ਦੱਸਿਆ ਕਿ ਵਿੱਤੀ ਵਰ੍ਹੇ ਦੌਰਾਨ ਫੰਡ ਮਿਲਣ ’ਤੇ ਅਸ਼ੀਰਵਾਦ (ਸ਼ਗਨ) ਦੀ ਅਦਾਇਗੀ ਕੀਤੀ ਜਾਵੇਗੀ।images (5).jpeg