24 ਸਾਲ ਦੇ ਨੋਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਚਲੀ ਗਈ ਜਾਨ

in #punjab2 years ago

ਪੰਜਾਬ ਵਿਚ ਨਸਿਆ ਕਾਰਨ ਆਏ ਦਿਨ ਨਸਿਆ ਦੀ ਦਲ ਦਲ ਵਿਚ ਫਸੇ ਨੋਜਵਾਨਾ ਦੀਆ ਮੌਤਾਂ ਹੋ ਰਹੀਆਂ ਹਨ। ਇਸ ਦੇ ਚਲਦੇ ਮਲੋਟ ਦੇ ਨਜ਼ਦੀਕ ਪਿੰਡ ਧੌਲਾ ਦੇ ਇਕ 24 ਸਾਲ ਦੇ ਨੋਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਜਾਨ ਚਲੀ ਗਈ।ਮ੍ਰਿਤਕ ਨੌਜਵਾਨ ਕਿ੍ਰਸ਼ਨ ਸਿੰਘ(24) ਦੇ ਪਿਤਾ ਨੇ ਦੱਸਿਆ ਕਿ ਊਸ ਦਾ ਬੇਟਾ ਕ੍ਰਿਸ਼ਨ ਸਿੰਘ ਜੋ ਕੇ ਕਰੀਬ ਸਾਲ ਤੋਂ ਨਸ਼ੇ ਕਰਨ ਦਾ ਆਦੀ ਸੀ। ਜਿਸ ਨੂੰ ਅਸੀ ਦਵਾਈ ਵੀ ਦਿਲਵਾਈ ਸੀ। ਕੱਲ ਇਹ ਪਿੰਡ ਸ਼ਾਮ ਖੇੜਾ ਤੋਂ ਸੱਤੀ ਦੇ ਘਰ ਤੋਂ ਨਸ਼ਾ ਲੈਣ ਗਿਆ ਸੀ। ਸਾਨੂੰ ਸੂਚਨਾ ਮਿਲੀ ਕੇ ਕ੍ਰਿਸ਼ਨ ਸਿੰਘ ਮੇਰਾ ਬੇਟਾ ਬੇਹੋਸ਼ੀ ਦੀ ਹਾਲਤ ਵਿਚ ਪਿਆ ਹੈ। ਜਦੋ ਅਸੀਂ ਜਾ ਕੇ ਦੇਖਿਆ ਤਾ ਊਸ ਕੋਲ ਸਤੀ ਅਤੇ ਊਸ ਦਾ ਪਿਤਾ ਬੈਠਾ ਸੀ। ਸਾਨੂੰ ਦੇਖ ਕੇ ਉਹ ਭੱਜ ਗਏ ਅਤੇ ਮੇਰੇ ਬੇਟੇ ਦੀ ਮੌਤ ਹੋ ਚੁਕੀ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਊਸ ਦਾ ਇਲਕੋਤਾ ਬੇਟਾ ਸੀ ਜੋ ਕੇ ਸਾਦੀ ਸੁਦਾ ਸੀ। ਜਿਸ ਦੇ ਇਕ ਬੇਟਾ ਵੀ ਹੈ ਊਸ ਨੇ ਇਨਸਾਫ ਦੀ ਮੰਗ ਕੀਤੀ ਹੈ।