ਪੰਜਾਬ ਕ੍ਰਾਂਤੀਕਾਰੀਆਂ ਤੇ ਆਜ਼ਾਦੀ ਘੁਲਾਟੀਆਂ ਦੀ ਧਰਤੀ ਹੈ : PM ਮੋਦੀ

in #punjab2 years ago

ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਵੱਲੋਂ ਬੁੱਧਵਾਰ ਮੁੱਲਾਂਪੁਰ (ਨਿਊ ਚੰਡੀਗੜ੍ਹ) ਵਿਖੇ 300 ਬਿਸਤਰਿਆਂ ਵਾਲੇ ਹੋਮੀ ਭਾਬਾ ਕੈਂਸਰ ਹਸਪਤਾਲ (Homi Bhaba Cancer Hospital at Mullanpur) ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੀ ਹਾਜ਼ਰ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੰਜਾਬ ਆਜ਼ਾਦੀ ਘੁਲਾਟੀਆਂ ਅਤੇ ਕ੍ਰਾਂਤੀਕਾਰੀਆਂ ਦੀ ਪਵਿੱਤਰ ਧਰਤੀ ਹੈ। ਹਰ ਘਰ 'ਚ ਤਿਰੰਗਾ ਲਹਿਰਾ ਕੇ ਪੰਜਾਬ ਨੇ ਇਸ ਪਰੰਪਰਾ ਨੂੰ ਅਮੀਰ ਰੱਖਿਆ। ਉਨ੍ਹਾਂ ਤਿਰੰਗਾ ਲਹਿਰਾਉਣ ਦੀ ਮੁਹਿੰਮ ਨੂੰ ਸਫਲ ਬਣਾਉਣ ਲਈ ਪੰਜਾਬ ਦੇ ਨੌਜਵਾਨਾਂ ਦਾ ਧੰਨਵਾਦ ਕੀਤਾ।
ਪੀਐਮ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਮੋਹਰੀ ਰੋਲ ਨਿਭਾਅ ਰਹੀ ਹੈ। ਟਾਟਾ ਮੈਮਰੀਅਲ ਕੋਲ ਡੇਢ ਲੱਖ ਮਰੀਜ਼ਾਂ ਦੇ ਇਲਾਜ ਦੀ ਸਹੂਲਤ ਹੈ। ਚੰਡੀਗਭ੍ਹ ਪੀਜੀਆਈ ਵਿਚ ਮਰੀਜ਼ਾਂ ਨੂੰ ਬਹੁਤ ਪ੍ਰੇਸ਼ਾਨੀ ਸੀ, ਪਰ ਹੁਣ ਹਿਮਾਚਲ *ਚ ਏਮਜ਼ ਬਣ ਗਿਆ ਹੈ ਅਤੇ ਹੁਣ ਕੈਂਸਰ ਲਈ ਇਹ ਹਸਪਤਾਲ ਹੈ, ਜੋ ਵਰਦਾਨ ਸਾਬਤ ਹੋਵੇਗਾ। ਇਕ ਅਜਿਹਾ ਸਿਸਟਮ, ਲੰਮੇ ਸਮੇਂ ਤੋਂ ਜ਼ਰੂਰਤ ਜਿਹੜਾ ਗਰੀਬ ਨੂੰ ਬਿਮਾਰੀਆਂ ਤੋਂ ਬਚਾਵੇ, ਸਸਤਾ ਇਲਾਜ ਦੇਵੇ, ਚੰਗਾ ਤੇ ਮਿਆਰੀ ਇਲਾਜ ਦੇਵੇ। ਸਿਹਤ ਦੇ ਖੇਤਰ ਵਿਚ ਜਿੰਨਾ ਕੰਮ 7-8 ਸਾਲਾਂ ਵਿੱਚ ਹੋਇਆ ਓਨਾ 70 ਸਾਲਾਂ ਵਿੱਚ ਨਹੀਂ ਹੋਇਆ। ਮੌਜੂਦਾ ਸਰਕਾਰ 6 ਮੋਰਚਿਆਂ ਉਤੇ ਗਰੀਬਾਂ ਨੂੰ ਸਹੂਲਤਾਂ ਦੇ ਕੇ ਸਮਰੱਥ ਬਣਾ ਰਹੀ ਹੈ।