ਕੈਂਸਰ ਵਿਰੁੱਧ ਜੰਗ 'ਚ PM ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਮਰੀਜ਼ਾਂ ਬਾਰੇ ਸੋਚ ਬਦਲਣ ਦੀ ਅਪੀਲ

in #punjab2 years ago

ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਵੱਲੋਂ ਬੁੱਧਵਾਰ ਮੁੱਲਾਂਪੁਰ (ਨਿਊ ਚੰਡੀਗੜ੍ਹ) ਵਿਖੇ 300 ਬਿਸਤਰਿਆਂ ਵਾਲੇ ਹੋਮੀ ਭਾਬਾ ਕੈਂਸਰ ਹਸਪਤਾਲ (Homi Bhaba Cancer Hospital at Mullanpur) ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਪੀਐਮ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਲਈ ਕੇਂਦਰ ਸਰਕਾਰ ਸਿਹਤ ਖੇਤਰ ਨੂੰ ਵਿਕਸਤ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸਿਹਤ ਖੇਤਰ 'ਚ ਭਾਰਤ ਸਰਕਾਰ ਮੋਹਰੀ ਰੋਲ ਨਿਭਾਅ ਰਹੀ ਹੈ। ਟਾਟਾ ਮੈਮਰੀਅਲ ਕੋਲ ਡੇਢ ਲੱਖ ਮਰੀਜ਼ਾਂ ਦੇ ਇਲਾਜ ਦੀ ਸਹੂਲਤ ਹੈ। ਚੰਡੀਗਭ੍ਹ ਪੀਜੀਆਈ 'ਚ ਮਰੀਜ਼ਾਂ ਨੂੰ ਬਹੁਤ ਪ੍ਰੇਸ਼ਾਨੀ ਸੀ, ਪਰ ਹੁਣ ਹਿਮਾਚਲ 'ਚ ਏਮਜ਼ ਬਣ ਗਿਆ ਹੈ ਅਤੇ ਹੁਣ ਕੈਂਸਰ ਲਈ ਇਹ ਹਸਪਤਾਲ ਹੈ, ਜੋ ਵਰਦਾਨ ਸਾਬਤ ਹੋਵੇਗਾ।pm modi.webp