ਭਗਵੰਤ ਮਾਨ ਜਰਮਨੀ 'ਚ ਕਰ ਰਹੇ ਵਿਦੇਸ਼ੀ ਨਿਵੇਸ਼ ਤੇ ਰੁਜ਼ਗਾਰ ਦੇ ਨਵੇਂ ਸਾਧਨਾਂ ਦੀ ਭਾਲ

in #punjab2 years ago

CM Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿੱਚ ਵਿਦੇਸ਼ੀ ਨਿਵੇਸ਼ ਤੇ ਰੁਜ਼ਗਾਰ ਦੇ ਨਵੇਂ ਸਾਧਨਾਂ ਦੀ ਭਾਲ ਵਿੱਚ 8 ਦਿਨਾ ਦੌਰੇ ਲਈ ਜਰਮਨੀ ਪੁੱਜ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਉਥੇ ਵਪਾਰਕ ਮੇਲੇ ਵਿੱਚ ਹਿੱਸਾ ਲਿਆ। ਉਹ ਕੱਲ੍ਹ ਦੁਪਹਿਰ ਸਮੇਂ ਮਿਊਨਿਖ ਪਹੁੰਚੇ, ਜਿੱਥੇ ਜਰਮਨ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

bhagwant mann.jpg

ਹਾਸਲ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 8 ਦਿਨਾ ਫੇਰੀ ਦੌਰਾਨ ਵਪਾਰਕ ਮੇਲੇ ਵਿੱਚ ਸ਼ਮੂਲੀਅਤ ਤੋਂ ਇਲਾਵਾ ਸੂਰਜੀ ਊਰਜਾ, ਨਵਿਆਉਣਯੋਗ ਊਰਜਾ, ਖੁਰਾਕੀ ਤਰਲ ਪਦਾਰਥ, ਆਟੋ ਪਾਰਟਸ ਤੇ ਖੇਤੀਬਾੜੀ ਸੰਦ ਬਨਾਉਣ ਵਾਲੀਆਂ ਕੰਪਨੀਆਂ ਦੇ ਆਗੂਆਂ ਨਾਲ ਮੀਟਿੰਗਾਂ ਕਰਨਗੇ। ਇਨ੍ਹਾਂ ਕੰਪਨੀਆਂ ਮੂਹਰੇ ਪੰਜਾਬ ਵਿੱਚ ਨਿਵੇਸ਼ ਦੇ ਨਾਲ ਜਰਮਨ ਤਕਨੀਕ ਨਾਲ ਨਵਾਂ ਉਦਯੋਗਿਕ ਖੇਤਰ ਸਥਾਪਿਤ ਕਰਨ ਦੀ ਤਜਵੀਜ਼ ਰੱਖੀ ਜਾਵੇਗੀ।